ਜਾਣੋਂ ਮੁਹਾਲੀ ਦੀ ਰਹਿਣ ਵਾਲੀ ਮੁਸਕਾਨ ਜਟਾਣਾ ਕਿਵੇਂ ਬਣੀ ਮੂਸੇ ਜਟਾਣਾ, ਬਿੱਗ ਬੌਸ ਦੇ ਘਰ ਵਿੱਚ ਜਿੱਤ ਰਹੀ ਹੈ ਸਭ ਦਾ ਦਿਲ

written by Rupinder Kaler | August 21, 2021

ਰਿਆਲਟੀ ਸ਼ੋਅ ਬਿੱਗ ਬੌਸ ਦਾ ਆਗਾਜ਼ ਹੋ ਗਿਆ ਹੈ, ਜਿਸ ਵਿੱਚ ਕਈ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ । ਪਰ ਇਹਨਾਂ ਪ੍ਰਤੀਭਾਗੀਆਂ ਵਿੱਚੋਂ ਮੂਸੇ ਜਟਾਣਾ ਨਾਂਅ ਦੀ ਪ੍ਰਤੀਭਾਗੀ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ । 20 ਸਾਲ ਦੀ ਮੂਸੇ ਜਟਾਣਾ (Moose Jattana) ਨਾਂਅ ਇਸ ਪ੍ਰਤੀਭਾਗੀ ਦਾ ਨਾਂਅ ਮੁਸਕਾਨ (muskan jattana) ਹੈ ਪਰ ਇਹ ਖੁਦ ਨੂੰ ਮੂਸੇ ਜਟਾਣਾ ਕਹਾਉਣਾ ਪਸੰਦ ਕਰਦੀ ਹੈ । ਮੂਸੇ ਜਟਾਣਾ ਸੋਸ਼ਲ ਮੀਡੀਆ ਤੇ ਖੂਬ ਸਰਗਰਮ ਰਹਿੰਦੀ ਹੈ ।

Pic Courtesy: Instagram

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਨੇ ਰਮਣੀਕ ਅਤੇ ਸਿਮਰਿਤਾ ਨਾਲ ਗਾਇਆ ਗੀਤ, ਸੋਸ਼ਲ ਮੀਡੀਆ ‘ਤੇ ਛਾਇਆ

Pic Courtesy: Instagram

ਬਲਾਗ ਲਿਖਦੀ ਹੈ । ਔਰਤਾਂ ਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ । ਇਸ ਦੇ ਨਾਲ ਹੀ ਉਸ ਦਾ ਨਾਤਾ ਵਿਵਾਦਾਂ ਨਾਲ ਰਿਹਾ ਹੈ । ਮੂਸੇ ਜਟਾਣਾ (Moose Jattana)  ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਹੈ । ਮਾਤਾ ਪਿਤਾ ਨੇ ਉਸ ਨੂੰ ਨਾਂਅ ਮੁਸਕਾਨ ਜਟਾਣਾ (muskan jattana) ਦਿੱਤਾ ਸੀ ।

Pic Courtesy: Instagram

ਮੁਸਕਾਨ ਵੱਡੀ ਹੋਈ ਦਾ ਸਿੱਧੂ ਮੂਸੇਵਾਲਾ (Sidhu Moose Wala) ਦੇ ਗਾਣੇ ਸੁਣਨ ਲੱਗੀ ਤੇ ਉਸ ਦੀ ਤਗੜੀ ਫੈਨ ਬਣ ਗਈ । ਉਹ ਅਕਸਰ ਮੂਸੇਵਾਲਾ ਦੇ ਗਾਣਿਆਂ ਤੇ ਥਿਰਕਦੀ ਦੇਖੀ ਜਾ ਸਕਦੀ ਹੈ । ਇਸੇ ਕਰਕੇ ਹੀ ਉਸ ਨੇ ਆਪਣਾ ਨਾਂਅ ਮੂਸੇ ਜਟਾਣਾ (Moose Jattana)  ਰੱਖ ਲਿਆ । ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਇਸੇ ਨਾਂਅ ਨਾਲ ਬੁਲਾਉਂਦੇ ਹਨ । ਮੂਸੇ ਜਟਾਣਾ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕੀਤੀ ਹੈ ।

 

View this post on Instagram

 

A post shared by Moose Jattana (@moosejattana)

0 Comments
0

You may also like