ਨੁਸਰਤ ਫਤਿਹ ਅਲੀ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਹੋਈ ਉਹਨਾਂ ਦੀ ਸੰਗੀਤ ਦੀ ਦੁਨੀਆ ਵਿੱਚ ਐਂਟਰੀ

written by Rupinder Kaler | October 13, 2021

13 ਅਕਤੂਬਰ ਨੂੰ ਨੁਸਰਤ ਫਤਿਹ ਅਲੀ ਖ਼ਾਨ (Nusrat Fateh Ali Khan) ਦਾ ਜਨਮ ਦਿਨ ਹੁੰਦਾ ਹੈ । ਭਾਵਂੇ ਉਹ ਪਾਕਿਸਤਾਨ ਦੇ ਜੰਮਪਲ ਸਨ ਪਰ ਉਹਨਾਂ ਨੂੰ ਭਾਰਤ ਵਿੱਚ ਵੀ ਓਨਾਂ ਹੀ ਪਿਆਰ ਮਿਲਿਆ ਜਿਨ੍ਹਾਂ ਪਾਕਿਸਤਾਨ ਵਿੱਚ । ਉਹਨਾਂ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਨੁਸਰਤ (Nusrat Fateh Ali Khan)ਗਾਇਕ ਬਣਨ ਪਰ ਕਹਿੰਦੇ ਹਨ ਕਿ ਕੁਝ ਘਟਨਾਵਾਂ ਜ਼ਿੰਦਗੀ ਬਦਲ ਦਿੰਦੀਆਂ ਹਨ, ਕੁਝ ਅਜਿਹਾ ਹੋਇਆ ਸੀ ਸੁਰਾਂ ਦੇ ਸੁਲਤਾਨ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ । ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਭਾਰਤ ਦੇ ਮਸ਼ਹੂਰ ਗਾਇਕ ਮੁਨਾਵਰ ਅਲੀ ਖ਼ਾਨ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਹੋਏ ਸਨ ।

USTAD NUSRAT FATEH ALI KHAN Pic Courtesy: Instagram

ਹੋਰ ਪੜ੍ਹੋ :

ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਹੋ ਰਹੇ ਟੈਸਟ, ਜਲਦ ਸਿਹਤਯਾਬੀ ਲਈ ਹਰ ਕੋਈ ਕਰ ਰਿਹਾ ਅਰਦਾਸ

USTAD NUSRAT FATEH ALI KHAN Pic Courtesy: Instagram

ਪਾਕਿਸਤਾਨ ਵਿੱਚ ਮੁਨਾਵਰ ਅਲੀ ਖ਼ਾਨ ਦੀ ਦੋਸਤੀ ਨੁਸਰਤ (Nusrat Fateh Ali Khan) ਦੇ ਪਿਤਾ ਫ਼ਤਿਹ ਅਲ਼ੀ ਖ਼ਾਨ ਨਾਲ ਸੀ । ਇਸ ਯਾਤਰਾ ਦੌਰਾਨ ਉਹਨਾਂ ਨੇ ਫਤਿਹ ਅਲੀ ਖ਼ਾਨ ਨੂੰ ਕਿਹਾ ਕਿ ਉਹਨਾਂ ਕੋਲ ਕੋਈ ਚੰਗਾ ਤਬਲਾ ਵਾਦਕ ਨਹੀਂ ਹੈ । ਇਸ ਲਈ ਉਹ ਪਾਕਿਸਤਾਨ ਵਿੱਚ ਚੰਗੀ ਪ੍ਰਫਾਰਮੈਂਸ ਨਹੀਂ ਦੇ ਪਾ ਰਹੇ । ਇਸ ਤੇ ਫ਼ਤਿਹ ਅਲ਼ੀ ਖ਼ਾਨ ਨੇ ਨੁਸਰਤ (Nusrat Fateh Ali Khan) ਵੱਲ ਇਸ਼ਾਰਾ ਕਰਦੇ ਹੋਏ ਮੁਨਾਵਰ ਅਲੀ ਖ਼ਾਨ ਨੂੰ ਕਿਹਾ ਕਿ ਇਹ ਚੰਗਾ ਤਬਲਾ ਵਾਦਕ ਹੈ ।

Pic Courtesy: Instagram

ਮੁਨਾਵਰ ਅਲੀ ਖ਼ਾਨ ਇਹ ਸੁਣਕੇ ਪਹਿਲਾਂ ਗੁੱਸੇ ਹੋਏ ਪਰ ਨੁਸਰਤ ਫਤਿਹ ਅਲੀ ਖ਼ਾਨ ਨੇ ਭੱਜ ਕੇ ਤਬਲਾ ਵਜਾਉਣਾ ਸ਼ੁਰੂ ਕੀਤਾ ਤਾਂ ਮੁਨਾਵਰ ਅਲੀ ਖ਼ਾਨ ਨੇ ਫ਼ਤਿਹ ਨੂੰ ਕਿਹਾ ਕਿ ਉਸ ਦਾ ਬੇਟਾ ਬਹੁਤ ਹੀ ਟੈਲੇਂਟਿਡ ਹੈ । ਇਸ ਤਰ੍ਹਾਂ ਨੁਸਰਤ ਫਤਿਹ ਅਲੀ ਖ਼ਾਨ ਨੂੰ ਪੜ੍ਹਾਈ ਤੋਂ ਛੁਟਕਾਰਾ ਮਿਲ ਗਿਆ ਤੇ ਫ਼ਤਿਹ ਅਲੀ ਖ਼ਾਨ ਨੇ ਨੁਸਰਤ ਨੂੰ ਡਾਕਟਰ ਬਨਾਉਣ ਦੀ ਬਜਾਏ ਗਾਇਕ ਬਨਾਉਣ ਦੀ ਠਾਣ ਲਈ ।ਇਸ ਘਟਨਾ ਤੋਂ ਬਾਅਦ ਫਤਿਹ ਅਲੀ ਖ਼ਾਨ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸੰਗੀਤ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ।

0 Comments
0

You may also like