ਨਿਮਰਤ ਕੌਰ (Nimrit Kaur ) ਬਿੱਗ ਬੌਸ -16 (Bigg Boss-16) ਦੀ ਸਭ ਤੋਂ ਮਜ਼ਬੂਤ ਪ੍ਰਤੀਭਾਗੀਆਂ ਚੋਂ ਇੱਕ ਹੈ । ਉਹ ਫਿਨਾਲੇ ਦੀ ਟਿਕਟ ਜਿੱਤਣ ਵਾਲੀ ਅਤੇ ਸ਼ੋਅ ਦੇ ਆਖਰੀ ਪੜਾਅ ਤੱਕ ਪਹੁੰਚਣ ਵਾਲੀ ਪਹਿਲੀ ਪ੍ਰਤੀਭਾਗੀ ਹੈ ।ਇਸ ਤੋਂ ਇਲਾਵਾ ਉਸ ਨੇ ਨਾਲ ਪੰਜ ਹੋਰ ਮੁਕਾਬਲੇਬਾਜ਼ ਹਨ ਜੋ ਫਿਨਾਲੇ 'ਚ ਪਹੁੰਚ ਚੁੱਕੇ ਹਨ । ਪਰ ਹੁਣ ਚਰਚਾ ਇਸ ਗੱਲ ਦੀ ਵੀ ਹੈ ਕਿ ਉਸ ਨੂੰ ਹੁਣੇ ਕੱਢ ਦਿੱਤਾ ਗਿਆ ਹੈ । ਇਹ ਭਾਵੇਂ ਸੱਚ ਹੈ ਜਾਂ ਨਹੀਂ ਪਰ ਅੱਜ ਇਨ੍ਹਾਂ ਖਬਰਾਂ ਵਿਚਾਲੇ ਅਸੀਂ ਤੁਹਾਨੂੰ ਉਨ੍ਹਾਂ ਦੇ ਬਿੱਗ ਬੌਸ 'ਚ ਸਫ਼ਰ ਦੇ ਬਾਰੇ ਦੱਸਾਂਗੇ ।
image Source : Instagram
ਹੋਰ ਪੜ੍ਹੋ : ਲਤਾ ਮੰਗੇਸ਼ਕਰ ਡੈੱਥ ਐਨੀਵਰਸਰੀ : ਜਾਣੋ ਕਿਵੇਂ 9 ਸਾਲ ਦੀ ਉਮਰ ‘ਚ ਪਰਫਾਰਮੈਂਸ ਦੌਰਾਨ ਪਿਤਾ ਦੀ ਗੋਦ ‘ਚ ਸੁੱਤੀ
ਬਿੱਗ ਬੌਸ ਦੀ ਸ਼ੁਰੂਆਤ 'ਚ ਹੀ ਕਪਤਾਨ ਬਣਨਾ
ਨਿਮਰਤ (Nimirat Kaur) ਅਜਿਹੀ ਪਹਿਲੀ ਪ੍ਰਤੀਯੋਗੀ ਸੀ ਜੋ ਕਿ ਬਿੱਗ ਬੌਸ ਦੇ ਘਰ 'ਚ ਦਾਖਲ ਹੋਈ ਸੀ ਅਤੇ ਖੁਦ ਬਿੱਗ ਬੌਸ ਨੇ ਉਸ ਨੂੰ ਕਪਤਾਨੀ ਦਿੱਤੀ ਸੀ । ਹੁਣ ਵੀ ਉਸ ਨੂੰ ਕਪਤਾਨ ਦੀ ਕਮਾਨ ਦਿੱਤੀ ਗਈ ਹੈ । ਪਰ ਹੁਣ ਉਹ ਸਖਤ ਫੈਸਲੇ ਲੈ ਰਹੀ ਹੈ ਅਤੇ ਖੁੱਲ੍ਹ ਕੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੀ ਹੈ ।
ਪ੍ਰਿਯੰਕਾ ਚਾਹਰ ਚੌਧਰੀ ਨਾਲ ਉਸ ਦਾ ਝਗੜਾ
ਬਿੱਗ ਬੌਸ 'ਚ ਪ੍ਰਿਯੰਕਾ ਚਾਹਰ ਦੇ ਨਾਲ ਉਸ ਦਾ ਝਗੜਾ ਲਗਾਤਾਰ ਚੱਲਦਾ ਰਿਹਾ ਹੈ । ਦੋਵਾਂ ਦਰਮਿਆਨ ਲਗਾਤਾਰ ਦੁਸ਼ਮਣੀ ਵੇਖਣ ਨੂੰ ਮਿਲੀ । ਦੋਵਾਂ 'ਚ ਪੂਰੇ ਸੀਜ਼ਨ ਦੇ ਦੌਰਾਨ ਮਨ-ਮੁਟਾਅ ਰਿਹਾ ।ਦੋਵੇਂ ਕਦੇ ਵੀ ਵਧੀਆ ਦੋਸਤ ਨਹੀਂ ਬਣ ਸਕੀਆਂ।
image Source : Instagram
ਪਹਿਲਾਂ ਨਿਮਰਤ ਦੀ ਗੌਤਮ ਵਿੱਗ, ਟੀਨਾ ਦੱਤਾ ਅਤੇ ਹੋਰ ਪ੍ਰਤੀਯੋਗੀਆਂ ਨਾਲ ਚੰਗੀ ਦੋਸਤੀ ਸੀ, ਪਰ ਸਮੇਂ ਦੇ ਨਾਲ ਉਹ ਸ਼ਿਵ ਠਾਕਰੇ, ਅਬਦੂ ਰੋਜ਼ਿਕ ਅਤੇ ਸਾਜਿਦ ਖਾਨ ਨਾਲ ਵਧੇਰੇ ਬੋਲਣ ਲੱਗੀ ਜਿਸ ਕਾਰਨ ਉਹ ਮੰਡਲੀ ਦਾ ਹਿੱਸਾ ਬਣ ਗਈ।
image Source : Google
ਅਬਦੂ ਰੋਜ਼ਿਕ ਦੇ ਨਾਲ ਦੋਸਤੀ
ਅਬਦੂ ਰੋਜ਼ਿਕ ਦੇ ਨਾਲ ਉਸ ਦੀ ਦੋਸਤੀ ਰਹੀ । ਅਬਦੂ ਨੇ ਨਿਮਰਤ ਦੇ ਲਈ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ।ਪਰ ਅਦਾਕਾਰਾ ਨੇ ਸਥਿਤੀ ਨੂੰ ਸੰਭਾਲ ਲਿਆ ਅਤੇ ਪਹਿਲਾਂ ਤੋਂ ਹੀ ਉਸ ਦੀ ਜ਼ਿੰਦਗੀ 'ਚ ਕੋਈ ਹੈ । ਨਿਮਰਤ ਕੌਰ ਦੀ ਗੇਮ ਹਰ ਕਿਸੇ ਨੂੰ ਪਸੰਦ ਆ ਰਹੀ ਹੈ ।ਪਰ ਪ੍ਰਿਯੰਕਾ ਚਾਹਰ ਚੌਧਰੀ ਨੂੰ ਵੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ।