ਅਦਾਕਾਰ ਅਮਜਦ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਉਸ ਨੇ 14 ਸਾਲ ਦੀ ਕੁੜੀ ਨਾਲ ਚੱਕਰ ਚਲਾ ਕੇ ਕਰਵਾਇਆ ਵਿਆਹ

written by Rupinder Kaler | November 12, 2021

ਮਸ਼ਹੂਰ ਅਦਾਕਾਰ ਅਮਜਦ ਖਾਨ (Amjad Khan Love Story) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 12 ਨਵੰਬਰ 1940 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੇ ਆਰਡੀ ਨੈਸ਼ਨਲ ਕਾਲਜ ਤੋਂ ਪੜ੍ਹਾਈ ਕੀਤੀ। ਅਮਜਦ ਖਾਨ ਕਾਲਜ ਦੇ ਸਮੇਂ ਤੋਂ ਹੀ ਥੀਏਟਰ ਨਾਲ ਜੁੜੇ ਹੋਏ ਸਨ। ਜਿਸ ਕਾਰਨ ਉਨ੍ਹਾਂ ਦਾ ਸ਼ੁਰੂ ਤੋਂ ਹੀ ਅਦਾਕਾਰੀ ਵੱਲ ਝੁਕਾਅ ਸੀ। ਅਮਜਦ ਖਾਨ ਵੀ ਉਨ੍ਹਾਂ ਬਾਲੀਵੁੱਡ ਅਦਾਕਾਰਾਂ 'ਚੋਂ ਇਕ ਸਨ ਜਿਨ੍ਹਾਂ ਨੇ ਬਾਲ ਕਲਾਕਾਰ ਵਜੋਂ ਫਿਲਮਾਂ 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਬ ਦਿਲੀ ਦੂਰ ਨਹੀਂ, ਮਾਇਆ ਅਤੇ ਹਿੰਦੁਸਤਾਨ ਕੀ ਕਸਮ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਅਮਜਦ ਖਾਨ ਨੂੰ ਹਿੰਦੀ ਸਿਨੇਮਾ ਵਿਚ ਆਪਣੀ ਅਸਲੀ ਪਛਾਣ ਬਾਲੀਵੁੱਡ ਦੀ ਸਦਾਬਹਾਰ ਫਿਲਮ ਸ਼ੋਲੇ ਤੋਂ ਮਿਲੀ।

Amjad khan Pic Courtesy: Youtube

ਹੋਰ ਪੜ੍ਹੋ :

ਸਤਿੰਦਰ ਸਰਤਾਜ ਅਤੇ ਗੁਰਬਾਜ਼ ਗਰੇਵਾਲ ਦਾ ਇਹ ਮਾਸੂਮੀਅਤ ਦੇ ਨਾਲ ਭਰਿਆ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Pic Courtesy: Youtube

ਫਿਲਮ ਸ਼ੋਲੇ ਤੋਂ ਬਾਅਦ ਅਮਜਦ ਖਾਨ (Amjad Khan Love Story) ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਚਰਸ, ਪਰਵਰਿਸ਼, ਅਪਨਾ ਖੂਨ, ਮੁਕੱਦਰ ਕਾ ਸਿਕੰਦਰ, ਮਿਸਟਰ ਨਟਵਰਲਾਲ, ਸੁਹਾਗ, ਕੁਰਬਾਨੀ, ਲਵ ਸਟੋਰੀ, ਯਾਰਾ, ਉਤਸਵ, ਮਾਂ ਕਸਮ ਅਤੇ ਕਦਮ ਭਾਈ ਸਮੇਤ ਕਈ ਫਿਲਮਾਂ ਵਿਚ ਕੰਮ ਕੀਤਾ। ਅਮਜਦ ਖਾਨ ਨੇ 200 ਤੋਂ ਵੱਧ ਹਿੰਦੀ ਫਿਲਮਾਂ ਵਿਚ ਕੰਮ ਕੀਤਾ। ਅਮਜਦ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸਨ । ਉਹਨਾਂ ਦੇ ਦਮਦਾਰ ਕਿਰਦਾਰ ਅੱਜ ਵੀ ਯਾਦ ਕੀਤੇ ਜਾਂਦੇ ਹਨ । ਅਮਜਦ ਖਾਨ ਦੀਆਂ ਫ਼ਿਲਮਾਂ ਜਿੰਨੀਆਂ ਦਿਲਚਸਪ ਸਨ ਉਹਨਾਂ ਤੋਂ ਕਿਤੇ ਵੱਧ ਦਿਲਚਸਪ ਉਹਨਾਂ ਦੀ ਲਵ ਸਟੋਰੀ ਸੀ । ਅਮਜਦ ਖਾਨ   ਨੂੰ 14 ਸਾਲਾਂ ਦੀ ਸ਼ੇਹਲਾ ਨਾਲ ਪਿਆਰ ਹੋ ਗਿਆ ਸੀ ।

Pic Courtesy: Youtube

ਦਰਅਸਲ ਅਮਜਦ ਖਾਨ ਜਦੋਂ ਕਾਲਜ ਵਿੱਚ ਪੜ੍ਹਦਾ ਸੀ, ਉਦੋਂ ਉਹ (Amjad Khan Love Story) ਸ਼ੇਹਲਾ ਨਾਲ ਖੇਡਣ ਜਾਂਦਾ ਸੀ । ਸ਼ੇਹਲਾ ਉਹਨਾਂ ਦੀ ਗੁਆਂਢਣ ਸੀ । ਇਸੇ ਦੋਰਾਨ ਦੋਹਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ । ਅਮਜਦ  ਨੇ ਜਦੋਂ ਸ਼ੇਹਲਾ ਨੂੰ ਪੁੱਛਿਆ ਕਿ ਉਸ ਦੀ ਉਮਰ ਕਿੰਨੀ ਹੈ ਤਾਂ ਉਸ ਨੇ ਦੱਸਆ ਕਿ 14 ਸਾਲ ਦੀ ਹੈ । ਇਹ ਸੁਣ ਕੇ ਅਮਜਦ ਨੇ ਕਿਹਾ ਕਿ ਛੇਤੀ ਵੱਡੀ ਹੋ ਜਾ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ । ਸ਼ੇਹਲਾ   ਨਾਲ ਵਿਆਹ ਕਰਵਾਉਣ ਲਈ ਅਮਜਦ ਖ਼ਾਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਦੋਹਾਂ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ । ਸਾਲ 1972 ਵਿੱਚ ਅਮਜਦ ਖਾਨ ਨੇ ਸ਼ੇਹਲਾ ਨਾਲ ਵਿਆਹ ਕਰਵਾ ਲਿਆ ਸੀ । ਸ਼ੇਹਲਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਮਜਦ ਫ਼ਿਲਮਾਂ ਵਿੱਚ ਜਿੰਨੇ ਖੌਫਨਾਕ ਕਿਰਦਾਰ ਕਰਦੇ ਸਨ ਅਸਲ ਜ਼ਿੰਦਗੀ ਵਿੱਚ ਓਨੇਂ ਹੀ ਵਧੀਆ ਇਨਸਾਨ ਸਨ ।

You may also like