ਕਮਲ ਖੰਗੂਰਾ ਦੀ ਵੈਡਿੰਗ ਐਨੀਵਰਸਰੀ ’ਤੇ ਜਾਣੋਂ ਕਿਉਂ ਉਹ ਕਈ ਸਾਲ ਇੰਡਸਟਰੀ ’ਚੋਂ ਰਹੀ ਗਾਇਬ

Written by  Rupinder Kaler   |  October 20th 2021 10:56 AM  |  Updated: October 20th 2021 10:56 AM

ਕਮਲ ਖੰਗੂਰਾ ਦੀ ਵੈਡਿੰਗ ਐਨੀਵਰਸਰੀ ’ਤੇ ਜਾਣੋਂ ਕਿਉਂ ਉਹ ਕਈ ਸਾਲ ਇੰਡਸਟਰੀ ’ਚੋਂ ਰਹੀ ਗਾਇਬ

ਕਮਲ ਖੰਗੂਰਾ (Kamal Khangura) ਨੇ ਆਪਣੀ ਵੈਡਿੰਗ ਐਨੀਵਰਸਰੀ ਤੇ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਲ ਲੰਮੀ ਬਰੇਕ ਤੋਂ ਬਾਅਦ ਇੱਕ ਵਾਰ ਫਿਰ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੋਈ ਹੈ । ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਂਅ ਹੋਣ ਦੇ ਬਾਵਜੂਦ ਉਹ ਇੰਡਸਟਰੀ ਵਿੱਚੋਂ ਕਈ ਸਾਲ ਗਾਇਬ ਰਹੀ ਸੀ ।

Kamal Khangura and her Mother, brother Pic Courtesy: Instagram

ਹੋਰ ਪੜ੍ਹੋ :

ਕਮਲ ਖੰਗੂਰਾ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਤੀ ਨੂੰ ਪਿਆਰੀ ਜਿਹੀ ਪੋਸਟ ਪਾ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

Kamal Khangura and her husband Pic Courtesy: Instagram

ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਇਹਨਾਂ ਖ਼ਬਰਾਂ ਦੇ ਚਲਦੇ ਕਮਲ (Kamal Khangura) ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਏਨੇਂ ਸਾਲ ਇੰਡਸਟਰੀ ਵਿੱਚੋਂ ਕਿਉਂ ਗਾਇਬ ਰਹੇ । ਕਮਲ ਨੇ ਚੱਸਿਆ ਕਿ ਉਹ ਛੋਟੀ ਉਮਰ ਵਿੱਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ ।

ਆਪਣੀ ਪੜ੍ਹਾਈ ਨੂੰ ਪੂਰਾ ਕਰਨ ਲਈ ਉਸ ਨੇ ਇੰਡਸਟਰੀ ਵਿੱਚ ਬਰੇਕ ਲਈ ਸੀ । ਉਸ ਦੀ ਪੜ੍ਹਾਈ ਪੂਰੀ ਹੋ ਗਈ ਹੈ, ਤੇ ਹੁਣ ਉਹ ਇੱਕ ਵਾਰ ਫਿਰ ਆਪਣੇ ਕੰਮ ਤੇ ਫੋਕਸ ਕਰ ਰਹੀ ਹੈ । ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ। ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾ ਲਿਆ ਸੀ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network