ਸ਼੍ਰੀ ਦੇਵੀ ਦੇ ਜਨਮ ਦਿਨ ’ਤੇ ਜਾਣੋਂ ਕਾਮਯਾਬੀ ਦੀ ਬੁਲੰਦੀ ’ਤੇ ਬਣੇ ਰਹਿਣ ਲਈ ਕਿਸ ਤਰ੍ਹਾਂ ਦੀਆਂ ਕਰਦੀ ਸੀ ਹਰਕਤਾਂ

written by Rupinder Kaler | August 13, 2021

ਅੱਜ ਸ਼੍ਰੀ ਦੇਵੀ (Sri devi) ਦਾ ਜਨਮ ਦਿਨ   ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦੇਵੀ ਦੇਵੀ (Sri devi) ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਬਾਲੀਵੁੱਡ ਵਿੱਚ ਸਥਾਪਿਤ ਕੀਤਾ ਸੀ । 80 ਦਾ ਦਹਾਕਾ ਫ਼ਿਲਮਾਂ ਦੇ ਮਾਮਲੇ ਵਿੱਚ ਸ਼੍ਰੀ ਦੇਵੀ (Sri devi) ਦੇ ਨਾਂਅ ਹੀ ਰਿਹਾ । ਕਹਿੰਦੇ ਹਨ ਕਿ ਸ਼੍ਰੀ ਦੇਵੀ ਦਾ ਰੋਲ ਹੀਰੋ ਦੇ ਮੁਕਾਬਲੇ ਦਾ ਹੁੰਦਾ ਸੀ । ਇਸ ਕਰਕੇ ਸ਼੍ਰੀ ਦੇਵੀ ਦਾ ਮੁਕਾਬਲਾ ਹੋਰ ਹੀਰੋਇਨਾਂ ਨਾਲ ਹਮੇਸ਼ਾ ਬਣਿਆ ਰਹਿੰਦਾ ਸੀ, ਖ਼ਾਸ ਕਰਕੇ ਜੈ ਪ੍ਰਦਾ ਨਾਲ ।

Pic Courtesy: Instagram

ਹੋਰ ਪੜ੍ਹੋ :

ਸਫ਼ਾਈ ਮੁਲਾਜ਼ਮਾਂ ਦੇ ਨਾਲ ਖੁਦ ਸਫ਼ਾਈ ਕਰਨ ਲੱਗੇ ਸੋਨੂੰ ਸੂਦ, ਵੀਡੀਓ ਵਾਇਰਲ

Pic Courtesy: Instagram

 

 

ਇਸ ਦੇ ਬਾਵਜੂਦ ਦੋਹਾਂ ਨੇ ਕਈ ਫ਼ਿਲਮਾਂ ਕੀਤੀਆਂ ਪਰ ਕਹਿੰਦੇ ਹਨ ਕਿ ਮੁਕਾਬਲੇ ਕਰਕੇ ਦੋਵੇਂ ਕਦੇ ਵੀ ਫ਼ਿਲਮ ਦੇ ਸੈੱਟ ਤੇ ਆਪਸ ਵਿੱਚ ਗੱਲ ਨਹੀਂ ਸਨ ਕਰਦੀਆਂ । ਸ਼੍ਰੀ ਦੇਵੀ (Sri devi) ਨੇ ਕਈ ਫ਼ਿਲਮਾਂ ਵਿੱਚ ਜੈ ਪ੍ਰਦਾ ਦੇ ਰੋਲ ਤੇ ਕੈਂਚੀ ਚਲਵਾਈ ਸੀ ।ਸ਼੍ਰੀ ਦੇਵੀ ਅਮਿਤਾਬ ਨਾਲ ਤਾਂ ਹੀ ਕੰਮ ਕਰਦੀ ਸੀ ਜੇਕਰ ਉਸ ਦੇ ਰੋਲ ਵਿੱਚ ਦਮ ਹੋਵੇ । ਸ਼੍ਰੀ ਦੇਵੀ ਦੇ ਕਹਿਣ ਤੇ ਹੀ ਖੁਦਾ ਗਵਾਹ ਫ਼ਿਲਮ ਵਿੱਚ ਮੁਕੁਲ    ਆਨੰਦ ਨੇ ਅਮਿਤਾਬ ਦੇ ਰੋਲ ਤੇ ਕੁਝ ਥਾਂਵਾਂ ਤੇ ਕੈਂਚੀ ਚਲਾਈ ਸੀ ।

Pic Courtesy: Instagram

ਕਹਿੰਦੇ ਹਨ ਕਿ ਸਫਲਤਾ ਦੀ ਉਚਾਈ ਤੇ ਪਹੁੰਚਣ ਤੋਂ ਬਾਅਦ ਸ਼੍ਰੀ ਦੇਵੀ (Sri devi) ਨੇ ਆਪਣੇ ਰਸੂਖ ਦੀ ਵਰਤੋਂ ਕਰਦੇ ਹੋਏ ਕਈਆਂ ਦੇ ਰੋਲ ਤੇ ਕੈਂਚੀ ਚਲਵਾਈ । ਸ਼੍ਰੀ ਦੇਵੀ ਦੇ ਇਸ ਰਵੱਈਏ ਦਾ ਸ਼ਿਕਾਰ ਰੀਮਾ ਲਾਗੂ ਵੀ ਹੋਈ ਕਿਉਂਕਿ ਰੀਮਾ ਨੇ ਫ਼ਿਲਮ ਗੁੰਮਰਾਹ ਵਿੱਚ ਸ਼੍ਰੀ ਦੇਵੀ ਦੀ ਮਾਂ ਦਾ ਰੋਲ ਨਿਭਾਇਆ ਸੀ । ਸ਼੍ਰੀ ਦੇਵੀ ਨੇ ਜਦੋਂ ਫ਼ਿਲਮ ਦੇਖੀ ਤਾਂ ਉਹਨਾਂ ਨੂੰ ਲੱਗਿਆ ਕਿ ਰੀਮਾ ਦਾ ਕਿਰਦਾਰ ਦਮਦਾਰ ਹੈ ਤਾਂ ਉਹਨਾਂ ਨੇ ਰੀਮਾ ਦੇ ਕਈ ਸੀਨ ਫ਼ਿਲਮ ਵਿੱਚੋਂ ਕਟਵਾ ਦਿੱਤੇ ਸਨ ।

 

0 Comments
0

You may also like