1996 ‘ਚ ਫ਼ਿਲਮ ‘ਫਰੇਬ’ ਦੇ ਨਾਲ ਚਰਚਾ ‘ਚ ਆਈ ਅਦਾਕਾਰਾ ਸੁਮਨ ਰੰਗਨਾਥਨ ਦੀ ਜ਼ਿੰਦਗੀ ‘ਚ ਆਏ ਕਈ ਤੂਫ਼ਾਨ, ਕਿਸੇ ਫ਼ਿਲਮ ਤੋਂ ਘੱਟ ਨਹੀਂ ਰਹੀ ਇਸ ਅਦਾਕਾਰਾ ਦੀ ਜ਼ਿੰਦਗੀ

Written by  Shaminder   |  August 12th 2020 04:09 PM  |  Updated: August 12th 2020 04:09 PM

1996 ‘ਚ ਫ਼ਿਲਮ ‘ਫਰੇਬ’ ਦੇ ਨਾਲ ਚਰਚਾ ‘ਚ ਆਈ ਅਦਾਕਾਰਾ ਸੁਮਨ ਰੰਗਨਾਥਨ ਦੀ ਜ਼ਿੰਦਗੀ ‘ਚ ਆਏ ਕਈ ਤੂਫ਼ਾਨ, ਕਿਸੇ ਫ਼ਿਲਮ ਤੋਂ ਘੱਟ ਨਹੀਂ ਰਹੀ ਇਸ ਅਦਾਕਾਰਾ ਦੀ ਜ਼ਿੰਦਗੀ

ਬਾਲੀਵੁੱਡ ਅਦਾਕਾਰਾ ਸੁਮਨ ਰੰਗਨਾਥਨ ਤੇ ਤੁਹਾਨੂੰ ਯਾਦ ਹੀ ਹੋਵੇਗੀ । ਜੀ ਹਾਂ ਫ਼ਿਲਮ ‘ਫਰੇਬ’ ਨਾਲ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੁਮਨ ਰੰਗਨਾਥਨ ਦੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ।ਉਨ੍ਹਾਂ ਨੇ 1996 ‘ਚ ਇਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਇਹ ਫ਼ਿਲਮ ਹਿੱਟ ਸਾਬਿਤ ਹੋਈ ਸੀ । ਇਸ ਫ਼ਿਲਮ ਦਾ ਇੱਕ ਗਾਣਾ ‘ਯੇ ਤੇਰੀ ਆਂਖੇ ਝੁਕੀ ਝੁਕੀ’ ਜੋ ਕਿ ਅਦਾਕਾਰਾ ‘ਤੇ ਫ਼ਿਲਮਾਇਆ ਗਿਆ ਸੀ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਸੀ ।

ਹਾਲਾਂਕਿ ਆਪਣੇ ਕਰੀਅਰ ਦੀ ਸ਼ੁਰੂੂਆਤ ਉਨ੍ਹਾਂ ਨੇ ਇੱਕ ਕੰਨੜ ਫ਼ਿਲਮ ਦੇ ਨਾਲ ਕੀਤੀ ਸੀ । ਪਰ ਬਾਲੀਵੁੱਡ ‘ਚ ਉਨ੍ਹਾਂ ਨੇ ਫ਼ਿਲਮ ‘ਫਰੇਬ’ ਦੇ ਨਾਲ ਐਂਟਰੀ ਕੀਤੀ ਸੀ । ਪਰ ਇਸ ਪਹਿਲੀ ਹੀ ਹਿੱਟ ਫ਼ਿਲਮ ਤੋਂ ਬਾਅਦ ਸੁਮਨ ਦੂਜੀ ਸੁਪਰਹਿੱਟ ਫ਼ਿਲਮ ਲਈ ਤਰਸਦੀ ਰਹੀ । ਇਸ ਦਾ ਕਾਰਨ ਸੀ ਉਨ੍ਹਾਂ ਦੀ ਪਰਸਨਲ ਲਾਈਫ ਕਿਉਂਕਿ ਉਹ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਕਾਰਨ ਜ਼ਿਆਦਾ ਚਰਚਾ ‘ਚ ਰਹੀ ਸੀ।

ਸੁਮਨ ਦਾ ਉਸ ਸਮੇਂ ਫਰਹਾਨ ਅਖਤਰ ਦੇ ਨਾਲ ਵੀ ਨਾਮ ਜੁੜਿਆ ਸੀ । ਪਰ ਫਰਹਾਨ ਉਸ ਸਮੇਂ ਕਿਸੇ ਵੀ ਰਿਸ਼ਤੇ ‘ਚ ਬੱਝਣਾ ਨਹੀਂ ਸਨ ਚਾਹੁੰਦੇ ਜਿਸ ਕਰਕੇ ਦੋਵੇਂ ਵੱਖ ਹੋ ਗਏ । ਇਸ ਤੋਂ ਬਾਅਦ ਉਸ ਸਮੇਂ ਆਸ਼ਕੀ ਫੇਮ ਅਦਾਕਾਰ ਰਾਹੁਲ ਰਾਏ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਸੀ ਦੋਵੇਂ ਵਿਆਹ ਵੀ ਕਰਵਾਉਣ ਵਾਲੇ ਸਨ । ਪਰ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ ।

https://www.instagram.com/p/B2PxkiKgajA/

ਸੰਨ 2000 ‘ਚ ਉਨ੍ਹਾਂ ਨੇ ਮਸ਼ਹੂਰ ਮਾਡਲ ਗੌਤਮ ਕਪੂਰ ਨਾਲ ਵਿਆਹ ਕਰਵਾ ਲਿਆ । ਪਰ ਉਨ੍ਹਾਂ ਦੀ ਰਿਲੇਸ਼ਨਸ਼ਿੱਪ ਵਾਂਗ ਇਹ ਵਿਆਹ ਵੀ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਦੋਵੇਂ ਵੱਖੋ ਵੱਖ ਹੋ ਗਏ।ਗੌਤਮ ਨਾਲ ਤਲਾਕ ਤੋਂ ਬਾਅਦ ਸੁਮਨ ਨੇ ਬੰਟੀ ਵਾਲੀਆ ਦੇ ਨਾਲ ਵਿਆਹ ਕਰਵਾਇਆ ।

https://www.instagram.com/p/CBAJpDYn8FP/

ਪਰ 2006 ‘ਚ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਇੱਕ ਪਾਰਟੀ ‘ਚ ਦੋਨਾਂ ਦਾ ਜ਼ਬਰਦਸਤ ਝਗੜਾ ਹੋਇਆ ਅਤੇ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network