ਜਨਮ ਦਿਨ ‘ਤੇ ਜਾਣੋ ਇੱਕ ਜੂਸ ਦੀ ਰੇਹੜੀ ਲਗਾਉਣ ਵਾਲੇ ਗੁਲਸ਼ਨ ਕੁਮਾਰ ਕਿਵੇਂ ਬਣੇ ਇੱਕ ਮਿਊਜ਼ਿਕ ਕੰਪਨੀ ਦੇ ਮਾਲਕ

written by Shaminder | May 05, 2020

ਟੀ-ਸੀਰੀਜ਼ ਕੰਪਨੀ ਦੀ ਸਥਾਪਨਾ ਕਰਨ ਵਾਲੇ ਗੁਲਸ਼ਨ ਕੁਮਾਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ਕਿ ਕਿਵੇਂ ਇੱਕ ਜੂਸ ਵੇਚਣ ਵਾਲੇ ਤੋਂ ਉਨ੍ਹਾਂ ਨੇ ਏਨੀਂ ਵੱਡੀ ਕੰਪਨੀ ਖੜੀ ਕੀਤੀ ।ਉਨ੍ਹਾਂ ਦੇ ਪੁੱਤਰ ਭੂਸ਼ਣ ਕੁਮਾਰ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕਰਦਿਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਜਨਮ ਦਿਨ ਮੁਬਾਰਕ ਪਾਪਾ, ਮੈਂ ਤੁਹਾਡੇ ਸੁਫ਼ਨਿਆਂ ਦਾ ਹਿੱਸਾ ਬਣਨ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਅਤੇ ਤੁਸੀਂ ਵੀ ਮੇਰੇ ‘ਤੇ ਮਾਣ ਮਹਿਸੂਸ ਕਰ ਰਹੇ ਹੋਵੋਗੇ । [embed]https://www.instagram.com/p/B_zMMern6nW/[/embed] ਤੁਸੀਂ ਵੀ ਹਮੇਸ਼ਾ ਸਾਡੇ ਦਿਲ, ਦਿਮਾਗ ਸਾਡੀ ਹਰ ਖੁਸ਼ੀ ਸਾਡੀ ਹਰ ਪ੍ਰਾਰਥਨਾ ‘ਚ ਸ਼ਾਮਿਲ ਹੁੰਦੇ ਹੋ।ਆਈ ਲਵ ਯੂ ਪਾਪਾ”। [embed]https://www.instagram.com/p/B_y-B1unxDV/[/embed] ਗੁਲਸ਼ਨ ਕੁਮਾਰ ਦਾ ਜਨਮ 5  ਮਈ 1956 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੰਜਾਬੀ ਅਰੋੜਾ ਪਰਿਵਾਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਗੁਲਸ਼ਨ ਦੂਆ ਸੀ,ਉਨ੍ਹਾਂ ਦੇ ਪਿਤਾ ਰਾਜਧਾਨੀ ਦਿੱਲੀ ਦੇ ਦਰਿਆਗੰਜ 'ਚ ਜੂਸ ਦੀ ਦੁਕਾਨ ਚਲਾਉਂਦੇ ਸਨ । ਇੱਥੋਂ ਤੋਂ ਹੀ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਸ਼ੁਰੂ ਹੋਈ । ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਦੌਰ 'ਚ ਕਦਮ ਰੱਖਿਆ ਸੀ ਜਦੋਂ ਮਿਊਜ਼ਿਕ ਇੰਡਸਟਰੀ ਹੌਲੀ-ਹੌਲੀ ਅੱਗੇ ਵਧ ਰਹੀ ਸੀ ਪਰ ਗੁਲਸ਼ਨ ਕੁਮਾਰ ਨੇ ਆਪਣੀ ਮਿਹਨਤ ਦੀ ਬਦੌਲਤ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ।ਗੁਲਸ਼ਨ ਕੁਮਾਰ ਇੱਕ ਅਜਿਹਾ ਨਾਂਅ ਜਿਸ ਨੇ ਮਿਊਜ਼ਿਕ ਇੰਡਸਟਰੀ 'ਚ ਅਜਿਹਾ ਥਾਂ ਬਣਾਇਆ ਹੈ ਜੋ ਸ਼ਾਇਦ ਹੋਰ ਕੋਈ ਨਹੀਂ ਬਣਾ ਸਕਿਆ । https://www.instagram.com/p/B96P73hH9bU/ ਗੁਲਸ਼ਨ ਕੁਮਾਰ ਭਾਵੇਂ ਅੱਜ ਇਸ ਦੁਨੀਆਂ 'ਚ ਨਹੀਂ ਹਨ । ਪਰ ਉਨ੍ਹਾਂ ਦੇ ਪੁੱਤਰ ਭੂਸ਼ਣ ਕੁਮਾਰ ਉਨ੍ਹਾਂ ਵੱਲੋਂ ਲਗਾਏ ਬੂਟੇ ਨੂੰ ਅੱਗੇ ਵਧਾ ਰਹੇ ਹਨ । ਇੱਕ ਸਮਾਂ ਅਜਿਹਾ ਸੀ ਜਦੋਂ ਫ਼ਿਲਮੀ ਗੀਤਾਂ ਨੂੰ ਜਾਂ ਤਾਂ ਸਿਨੇਮਾ ਜਾਂ ਰੇਡੀਓ ਤੇ ਹੀ ਸੁਣਿਆ ਜਾਂਦਾ ਸੀ,ਪਰ ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਦੇ ਜ਼ਰੀਏ ਸੰਗੀਤ ਨੂੰ ਘਰ-ਘਰ 'ਚ ਪਹੁੰਚਾਉਣ ਦਾ ਕੰਮ ਕੀਤਾ ।ਉਨਹਾਂ ਨੇ ਸੋਨੂੰ ਨਿਗਮ ਸਣੇ ਕਈ ਗਾਇਕਾਂ ਨੂੰ ਬਰੇਕ ਦੇ ਕੇ ਉਨ੍ਹਾਂ ਦੇ ਕਰੀਅਰ 'ਚ ਵੱਡਾ ਯੋਗਦਾਨ ਦਿੱਤਾ । ਗੁਲਸ਼ਨ ਕੁਮਾਰ ਨੇ ਸੁਪਰ ਕੈਸੇਟ ਇੰਡਸਟਰੀ ਲਿਮਟਿਡ ਕੰਪਨੀ ਬਣਾਈ ਜੋ ਕਿ ਭਾਰਤ 'ਚ ਸਭ ਤੋਂ ਵੱਡੀ ਸੰਗੀਤ ਕੰਪਨੀ ਬਣ ਗਈ । ਉਨ੍ਹ ਨੇ ਇਸੇ ਸੰਗੀਤ ਕੰਪਨੀ ਦੇ ਤਹਿਤ ਟੀ-ਸੀਰੀਜ਼ ਦੀ ਸਥਾਪਨਾ ਕੀਤੀ । ਦੇਸ਼ ਦੇ ਸੰਗੀਤ 'ਚ ਟੀ-ਸੀਰੀਜ਼ ਇੱਕ ਵੱਡਾ ਨਾਂਅ ਹੈ ।

0 Comments
0

You may also like