ਆਖਿਰ ਕਿਉਂ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਏ ਭਗਵੰਤ ਮਾਨ, ਜਾਨਣ ਲਈ ਪੜ੍ਹੋ ਪੂਰੀ ਖਬਰ

written by Pushp Raj | July 07, 2022

CM Bhagwant Maan First wife : ਪੰਜਾਬ ਤੋਂ ਇਸ ਸਮੇਂ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਹਲਾਂਕਿ 6 ਸਾਲ ਪਹਿਲਾਂ ਹੀ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋਇਆ ਹੈ।

image From Goggle

ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜਾ ਵਾਰ ਵਿਆਹ ਕਰਵਾਇਆ ਹੈ। ਉਨ੍ਹਾਂ ਦੀ  ਦੂਜੀ ਪਤਨੀ ਦਾ ਨਾਂਅ ਡਾ. ਗੁਰਪ੍ਰੀਤ ਕੌਰ ਹੈ। ਇਹ ਵਿਆਹ ਸਮਾਗਮ ਚੰਡੀਗੜ੍ਹ ਵਿਖੇ ਸੀਐੱਮ ਹਾਊਸ 'ਚ ਹੋਇਆ। ਇਸ ਸਮਾਗਮ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਕਈ ਸਿਆਸੀ ਆਗੂ ਨੇ ਸ਼ਿਰਕਤ ਕੀਤੀ ਸੀ।

ਜੇਕਰ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਨੇ ਇੱਕ ਕਾਮੇਡੀ ਕਲਾਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਨਣ ਤੱਕ ਦਾ ਲੰਮਾਂ ਸਫ਼ਰ ਤੈਅ ਕੀਤਾ ਹੈ। ਭਗਵੰਤ ਮਾਨ ਦੀ ਪਹਿਲੀ ਪਤਨੀ ਦਾ ਨਾਂਅ ਇੰਦਰਪ੍ਰੀਤ ਕੌਰ ਹੈ, ਜੋ ਕਿ ਮੌਜੂਦਾ ਸਮੇਂ ਵਿੱਚ ਅਮਰੀਕਾ ਵਿੱਚ ਰਹਿ ਰਹੀ ਹੈ।

image From Goggle

ਸਾਲ 2015 'ਚ ਪਹਿਲੀ ਪਤਨੀ ਨਾਲ ਲਿਆ ਤਲਾਕ
ਭਗਵੰਤ ਮਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਸਾਲ 2015 ਵਿੱਚ ਤਲਾਕ ਲੈ ਲਿਆ ਸੀ। ਹਲਾਂਕਿ ਕੀ ਦੋਹਾਂ ਦੇ ਤਲਾਕ ਲੈਣ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ ਹੈ।

ਅਮਰੀਕਾ ਸ਼ਿਫਟ ਹੋਇਆ ਪੂਰਾ ਪਰਿਵਾਰ
ਭਗਵੰਤ ਮਾਨ ਨੇ ਪਹਿਲਾ ਇੰਦਰਪ੍ਰੀਤ ਕੌਰ ਨਾਲ ਕੀਤਾ ਸੀ। ਭਗਵੰਤ ਮਾਨ ਦੇ 2 ਬੱਚੇ ਹਨ, ਜਿਨ੍ਹਾਂ ਚੋਂ ਇੱਕ ਪੁੱਤਰ ਤੇ ਇੱਕ ਧੀ ਹੈ। ਕੁਝ ਸਾਲ ਪਹਿਲਾ ਪਤੀ-ਪਤਨੀ 'ਚ ਮਨ-ਮੁਟਾਅ ਹੋ ਗਿਆ ਸੀ, ਜੋ ਕਿ ਲਗਾਤਾਰ ਵੱਧਦਾ ਗਿਆ ਤੇ ਆਖਿਰ 'ਚ ਸਾਲ 2015 ਦੇ ਵਿੱਚ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਸੀ। ਤਲਾਕ ਲੈਣ ਮਗਰੋਂ ਇੰਦਰਪ੍ਰੀਤ, ਦੋਹਾਂ ਬੱਚਿਆਂ ਨਾਲ ਅਮਰੀਕਾ ਵਿੱਚ ਸ਼ਿਫਟ ਹੋ ਗਈ। ਭਗਵੰਤ ਮਾਨ ਦੇ ਬੇਟੇ ਦਾ ਨਾਂਅ ਦਿਲਸ਼ਾਨ ਅਤੇ ਬੇਟੀ ਦਾ ਨਾਂਅ ਸੀਰਤ ਹੈ।

image From Goggle

ਤਲਾਕ ਤੋਂ ਬਾਅਦ ਭਗਵੰਤ ਮਾਨ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਸੀ ਕਿ ਮੈਨੂੰ ਆਪਣੇ ਦੋਹਾਂ ਪਰਿਵਾਰਾਂ 'ਚੋਂ ਇੱਕ ਦੀ ਚੋਣ ਕਰਨੀ ਪਈ। ਮੈਂ ਪੰਜਾਬ ਨੂੰ ਚੁਣਿਆ। ਭਗਵੰਤ ਮਾਨ ਦੀ ਪਤਨੀ ਨੇ ਇੱਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਾਕ ਤੋਂ ਬਾਅਦ ਵੀ ਉਨ੍ਹਾਂ ਨੇ ਹਮੇਸ਼ਾ ਭਗਵੰਤ ਮਾਨ ਲਈ ਅਰਦਾਸ ਕੀਤੀ ਹੈ ਅਤੇ ਅੱਗੇ ਵੀ ਮੰਗਦੀ ਰਹੇਗੀ। ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਭਗਵੰਤ ਮਾਨ ਲਈ ਕੁਝ ਗਲਤ ਨਹੀਂ ਕਿਹਾ। ਉਹ ਕਹਿੰਦੀ ਹੈ ਕਿ ਅਸੀਂ ਸਰੀਰਕ ਤੌਰ 'ਤੇ ਵੱਖ ਹਾਂ ਪਰ ਉਨ੍ਹਾਂ ਲਈ ਮੇਰੀਆਂ ਪ੍ਰਾਰਥਨਾਵਾਂ ਕਦੇ ਘੱਟ ਨਹੀਂ ਹੋਈਆਂ।

Image Source: Twitter

ਹੋਰ ਪੜ੍ਹੋ: ਕੀ ਰਣਵੀਰ ਸਿੰਘ ਨਿਭਾਉਣਗੇ ਭਾਰਤ ਦੇ ਸੁਪਰਹੀਰੋ 'ਸ਼ਕਤੀਮਾਨ' ਦਾ ਕਿਰਦਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਫੋਨ 'ਤੇ ਵੀ ਨਹੀਂ ਹੁੰਦੀ ਗੱਲਬਾਤ
ਭਗਵੰਤ ਮਾਨ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਹੁਣ ਫੋਨ 'ਤੇ ਗੱਲ ਵੀ ਨਹੀਂ ਕਰਦੇ। ਮੈਂ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ, ਇਸ ਕਾਰਨ ਮੇਰਾ ਪਰਿਵਾਰ ਬਿਖਰ ਗਿਆ। ਮੁੱਖ ਮੰਤਰੀ ਬਨਣ ਮਗਰੋਂ ਭਗਵੰਤ ਮਾਨ ਨੇ ਦੋਵੇਂ ਬੱਚੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ, ਪਰ ਇੰਦਰਪ੍ਰੀਤ ਨਾਲ ਅਜੇ ਤੱਕ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਸਕਿਆ ਹੈ।

You may also like