Bollywood stars favourite wedding destination: ਜਾਣੋ ਬਾਲੀਵੁੱਡ ਸਿਤਾਰਿਆਂ ਦੀ ਪਸੰਦੀਦਾ ਵੈਡਿੰਗ ਡੈਸਟਿਨੇਸ਼ਨ

Reported by: PTC Punjabi Desk | Edited by: Pushp Raj  |  February 03rd 2023 06:32 PM |  Updated: February 03rd 2023 06:32 PM

Bollywood stars favourite wedding destination: ਜਾਣੋ ਬਾਲੀਵੁੱਡ ਸਿਤਾਰਿਆਂ ਦੀ ਪਸੰਦੀਦਾ ਵੈਡਿੰਗ ਡੈਸਟਿਨੇਸ਼ਨ

Bollywood stars Favourite wedding destination: ਬੀ ਟਾਊਨ ਦੇ ਵਿੱਚ ਇਨ੍ਹੀਂ ਦਿਨੀਂ ਵਿਆਹ ਦਾ ਮਾਹੌਲ ਹੈ। ਹਾਲ ਹੀ ਵਿੱਚ ਸੁਨੀਲ ਸ਼ੈੱਟੀ ਦੀ ਧੀ ਆਥਿਆ ਸ਼ੈੱਟੀ ਤੇ ਕ੍ਰਿਕਟਰ ਕੇਐਲ ਰਾਹੁਲ ਤੋਂ ਬਾਅਦ ਇੱਕ ਹੋਰ ਜੋੜੀ ਵਿਆਹ ਦੇ ਬੰਧਨ ਵਿੱਚ ਬੰਝਣ ਜਾ ਰਹੀ ਹੈ। ਜੀ ਹਾਂ ਇਹ ਬਾਲੀਵੁੱਡ ਦੀ ਮਸ਼ਹੂਰ ਜੋੜੀ ਹੈ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ। ਇਹ ਜੋੜਾ ਰਾਜਸਥਾਨ ਵਿਖੇ ਇੱਕ ਆਲੀਸ਼ਾਨ ਪੈਲਸ ਵਿੱਚ ਵਿਆਹ ਕਰਵਾਉਣ ਜਾ ਰਿਹਾ ਹੈ, ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਰਾਜਸਥਾਨ ਬਾਲੀਵੁੱਡ ਸਿਤਾਰਿਆਂ ਦੀ ਵੈਡਿੰਗ ਡੈਸਟਿਨੇਸ਼ਨ ਲਈ ਪਹਿਲੀ ਪਸੰਦ ਕਿਉਂ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਬਾਲੀਵੁੱਡ ਕਪਲ ਰਾਜਸਥਾਨ ਦੇ ਚੁਨਿੰਦਾ ਵੈਡਿੰਗ ਡੈਸਟਿਨੇਸ਼ਨ ਤੋਂ ਕਿੱਤੇ ਇੱਕ ਥਾਂ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਾਜਸਥਾਨ ਦੀ ਵੱਖ-ਵੱਖ ਥਾਵਾਂ ਤੇ ਮਸ਼ਹੂਡ ਟੂਰਿਸਟ ਥਾਵਾਂ ਉੱਤੇ ਵਿਆਹ ਕਰਵਾਇਆ ਹੈ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ

ਰਾਜਸਥਾਨ ਵਿੱਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਲਿਸਟ ਵਿੱਚ ਨਵੇਂ ਜੋੜੇ ਦੇ ਤੌਰ 'ਤੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਨਾਮ ਵੀ ਸ਼ਾਮਿਲ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 9 ਦਸੰਬਰ, 2021 ਨੂੰ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਨਵਾੜਾ ਰਿਜ਼ੋਰਟ ਵਿੱਚ ਵਿਆਹ ਦੇ ਵਿਆਹ ਕਰਵਾਇਆ ਸੀ। ਜੋੜੇ ਨੇ ਆਪਣੇ ਵਿਆਹ ਦੇ ਜਸ਼ਨਾਂ ਲਈ ਪੂਰਾ ਰਿਜ਼ੋਰਟ ਬੁੱਕ ਕੀਤਾ, ਜਿਸ ਵਿੱਚ ਕੁੱਲ 1200 ਮਹਿਮਾਨ ਸ਼ਾਮਿਲ ਹੋਏ ਸਨ।

ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ

ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਉਸ ਸਮੇਂ ਸੁਰਖੀਆਂ ਵਿੱਚ ਛਾ ਗਏ ਜਦੋਂ ਉਨ੍ਹਾਂ ਜੋਧਪੁਰ ਦੇ ਤਾਜ ਉਮੈਦ ਭਵਨ ਪੈਲੇਸ ਵਿੱਚ ਹਿੰਦੂ ਅਤੇ ਈਸਾਈ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ। ਵਿਆਹ ਦੇ ਜਸ਼ਨ ਦੇ ਸਾਰੇ ਫੰਕਸ਼ਨ ਇੱਕ ਹਫ਼ਤੇ ਤੱਕ ਚੱਲੇ। ਰਾਜਸਥਾਨ ਵਿਖੇ ਹੋਏ ਇਸ ਜੋੜੀ ਦੇ ਵਿਆਹ ਵਿੱਚ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੀਆਂ ਕੁਝ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

image source: Instagram

ਨੀਲ ਨਿਤਿਨ ਮੁਕੇਸ਼ ਅਤੇ ਰੁਕਮਣੀ ਸਹਾਏ

ਨੀਲ ਨਿਤਿਨ ਮੁਕੇਸ਼ ਅਤੇ ਰੁਕਮਣੀ ਸਹਾਏ ਦਾ ਮਾਪਿਆਂ ਵੱਲੋਂ ਮੁਲਾਕਾਤ ਕਰਵਾਏ ਜਾਣ ਮਗਰੋਂ ਇੱਕ ਮਹੀਨੇ ਬਾਅਦ ਹੀ ਵਿਆਹ ਹੋ ਗਿਆ। ਨੀਲ ਨਿਤਿਨ ਮੁਕੇਸ਼ ਅਤੇ ਰੁਕਮਣੀ ਨੇ ਉਦੈਪੁਰ ਦੇ ਰੈਡੀਸਨ ਬਲੂ ਪੈਲੇਸ ਰਿਜ਼ੋਰਟ ਐਂਡ ਸਪਾ ਵਿੱਚ ਵਿਆਹ ਸਮਾਗਮ ਦਾ ਆਯੋਜਨ ਕੀਤਾ। ਇਹ ਵਿਆਹ 3 ਦਿਨਾਂ ਤੱਕ ਚੱਲਿਆ ਜਿਸ ਵਿੱਚ ਜ਼ਿਆਦਾਤਰ ਜੋੜੇ ਦੇ ਪਰਿਵਾਰ ਅਤੇ ਕਰੀਬੀ ਦੋਸਤ ਮੌਜੂਦ ਸਨ।

ਰਵੀਨਾ ਟੰਡਨ ਅਤੇ ਅਨਿਲ ਥਡਾਨੀ

ਬਾਲੀਵੁੱਡ ਸਟਾਰ ਰਵੀਨਾ ਟੰਡਨ ਨੇ ਸ਼ਿਵ ਨਿਵਾਸ ਪੈਲੇਸ, ਉਦੈਪੁਰ ਵਿੱਚ ਬੁਆਏਫ੍ਰੈਂਡ ਅਨਿਲ ਥਡਾਨੀ ਨਾਲ ਵਿਆਹ ਕਰਵਾ ਲਿਆ। ਅਜੇ ਵੀ ਪ੍ਰੇਮੀ ਜੋੜੇ ਨੇ ਵਿਆਹੁਤਾ ਅਨੰਦ ਦੇ 17 ਸਾਲ ਪੂਰੇ ਕਰ ਲਏ ਹਨ ਅਤੇ ਰਵੀਨਾ ਟੰਡਨ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀਆਂ ਪਤੀ ਅਨਿਲ ਥਡਾਨੀ ਦੀਆਂ ਥ੍ਰੋਬੈਕ ਤਸਵੀਰਾਂ ਪੋਸਟ ਕੀਤੀਆਂ ਸੀ, ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ।

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ

ਬਾਲੀਵੁੱਡ ਦੇ ਮਸ਼ਹੂਰ ਲਵ ਬਰਡਸ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਜੋੜਾ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸੱਤ ਫੇਰੇ ਲਵੇਗਾ। ਇਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network