
Koffee with Karan 7: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਆਪਣੇ ਸ਼ੋਅ ਕੌਫੀ ਵਿਦ ਕਰਨ ਦਾ 7ਵਾਂ ਸੀਜ਼ਨ ਹੋਸਟ ਕਰ ਰਹੇ ਹਨ। ਇਸ ਸੀਜ਼ਨ ਦੇ ਦੂਜੇ ਐਪੀਸੋਡ ਦੇ ਵਿੱਚ ਸਾਊਥ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਅਤੇ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਸਾਊਥ ਅਦਾਕਾਰ ਸਾਮੰਥਾ ਰੂਥ ਪ੍ਰਭੂ ਨੇ ਰਣਵੀਰ ਸਿੰਘ ਨੂੰ ਲੈ ਕੇ ਆਪਣੀ ਇੱਛਾ ਜ਼ਾਹਰ ਕੀਤੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ।

ਰਣਵੀਰ ਸਿੰਘ ਬਾਲੀਵੁੱਡ ਦੇ ਅਜਿਹੇ ਸਟਾਰ ਹਨ ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਚਾਹੇ ਉਹ ਬਾਲੀਵੁੱਡ ਸਟਾਰਸ ਹੋਵੇ ਜਾਂ ਸਾਊਥ ਦੇ ਸਟਾਰਸ ਹੋਣ। ਰਣਵੀਰ ਦਾ ਮਜ਼ੇਦਾਰ ਅੰਦਾਜ਼ ਸਾਰਿਆਂ ਨੂੰ ਪਸੰਦ ਹੈ। ਹੁਣ ਹਾਲ ਹੀ 'ਚ ਸਾਮੰਥਾਨੇ ਸ਼ੋਅ 'ਕੌਫੀ ਵਿਦ ਕਰਨ' 'ਚ ਅਦਾਕਾਰ ਲਈ ਆਪਣੀ ਇੱਛਾ ਜ਼ਾਹਰ ਕੀਤੀ ਹੈ। ਦਰਅਸਲ, ਕੌਫੀ ਵਿਦ ਕਰਨ 7 ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ।
ਇਸ ਪ੍ਰੋਮੋ 'ਚ ਸਾਮੰਥਾ ਰੂਥ ਪ੍ਰਭੂ , ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆ ਰਹੀ ਹੈ। ਹਮੇਸ਼ਾ ਦੀ ਵਾਂਗ ਕਰਨ ਨੇ ਉਨ੍ਹਾਂ ਨੂੰ ਕਈ ਦਿਲਚਸਪ ਸਵਾਲ ਪੁੱਛੇ। ਕਰਨ ਨੇ ਸਮੰਥਾ ਨੂੰ ਪੁੱਛਿਆ ਕਿ ਜੇਕਰ ਉਹ ਆਪਣੇ ਸਭ ਤੋਂ ਚੰਗੇ ਦੋਸਤ ਦੀ ਬੈਚਲਰ ਪਾਰਟੀ ਦਾ ਆਯੋਜਨ ਕਰਨਾ ਚਾਹੁੰਦੀ ਹੈ, ਤਾਂ ਉਹ ਕਿਹੜੇ ਦੋ ਬਾਲੀਵੁੱਡ ਹੰਕ ਨੂੰ ਸੱਦਾ ਦੇਵੇਗੀ।

ਕਰਨ ਦੇ ਇਸ ਸਵਾਲ 'ਤੇ ਸਮੰਥਾ ਨੇ ਤੁਰੰਤ ਜਵਾਬ ਦਿੱਤਾ, ਅਤੇ ਕਿਹਾ ਕਿ 'ਰਣਵੀਰ ਸਿੰਘ ਅਤੇ ਸਿਰਫ ਰਣਵੀਰ ਸਿੰਘ।' 2 ਅਦਾਕਾਰਾਂ ਦਾ ਨਾਂ ਲੈਣ ਦੀ ਬਜਾਏ ਸਮੰਥਾ ਨੇ ਦੋਵੇਂ ਵਾਰ ਰਣਵੀਰ ਦਾ ਨਾਂ ਲਿਆ। ਸਾਮੰਥਾ ਦੇ ਇਸ ਜਵਾਬ 'ਤੇ ਕਰਨ ਜੌਹਰ ਅਤੇ ਅਕਸ਼ੈ ਕੁਮਾਰ ਹੈਰਾਨ ਹੋ ਗਏ ਤੇ ਹੂਟਿੰਗ ਕਰਨ ਲੱਗੇ। ਸਮੰਥਾ ਦੇ ਇਸ ਜਵਾਬ 'ਤੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪ੍ਰੋਮੋ ਵਿੱਚ ਸਾਫ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕਰਨ ਸਾਮੰਥਾ ਨੂੰ ਉਸ ਦੇ ਵਿਆਹ ਬਾਰੇ ਵੀ ਸਵਾਲ ਕਰਨ ਜਾ ਰਹੇ ਹਨ, ਪਰ ਸਾਮੰਥਾ ਕਰਨ ਨੂੰ ਰੋਕ ਦਿੰਦੀ ਹੈ ਅਤੇ ਜਵਾਬ ਦਿੰਦੇ ਹੋਏ ਇਹ ਕਹਿੰਦੀ ਹੈ ਇੱਕ ਸਕਿੰਟ… ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਵਿਆਹ ਅਨਹੈਪੀ ਮੈਰਿਜ਼ ਸਾਬਿਤ ਹੁੰਦੇ ਹਨ। ਕੀ ਤੁਹਾਨੂੰ ਪਤਾ ਹੈ ਕਈ ਅਨਹੈਪੀ ਮੈਰਿਜ਼ ਪਿਛੇ ਦੀ ਵਜ੍ਹਾ ਤੁਸੀ ਹੋ।
ਜਿੱਥੇ ਸਾਮੰਥਾ ਦਾ ਇਹ ਬਿਆਨ ਸੁਣ ਕੇ ਕਰਨ ਹੈਰਾਨ ਰਹਿ ਗਏ ਹਨ, ਉੱਥੇ ਹੀ ਅਕਸ਼ੈ ਵੀ ਸਾਮੰਥਾ ਦੇ ਇਸ ਬਿਆਨ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਉਹ ਕਰਨ ਨੂੰ ਕਹਿੰਦੇ ਹਨ ਕਿ ਹੁਣ ਮੈਨੂੰ ਆਪਣਾ ਸਾਥੀ ਮਿਲ ਗਿਆ ਹੈ, ਹੁਣ ਅਸੀਂ ਦੋਵੇਂ ਇਕੱਠੇ ਦੱਸਾਂਗੇ।

ਹੋਰ ਪੜ੍ਹੋ: ਮਾਨੁਸ਼ੀ ਛਿੱਲਰ ਨੇ ਜਾਨ ਅਬ੍ਰਾਹਿਮ ਨਾਲ ਫਿਲਮ 'ਤਹਿਰਾਨ' ਦੀ ਸ਼ੂਟਿੰਗ ਕੀਤੀ ਸ਼ੁਰੂ , ਜਾਣੋ ਫਿਲਮ ਨੂੰ ਲੈ ਕੇ ਕੀ ਕਿਹਾ?
ਦੱਸਣਯੋਗ ਹੈ ਕਿ ਕੌਫੀ ਵਿਦ ਕਰਨ ਸ਼ੋਅ ਦੇ ਦੌਰਾਨ ਸਾਮੰਥਾ ਨੇ ਆਪਣੀ ਪਰਸਨਲ ਲਾਈਫ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਅਤੇ ਨਾਂ ਹੀ ਉਸ ਨੇ ਨਾਗਾ ਚੈਤਨਿਆ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਤੇ ਰਿਲੇਸ਼ਨਸ਼ਿਪ ਬਾਰੇ ਜ਼ਿਆਦਾ ਗੱਲ ਕੀਤੀ। ਉਸ ਨੇ ਅੰਤ ਵਿੱਚ ਇਹ ਹੀ ਜਵਾਬ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਉਹ ਆਪਣੇ ਕਰੀਅਰ ਉੱਤੇ ਫੋਕਸ ਕਰ ਰਹੀ ਹੈ।
View this post on Instagram