ਕੇ ਆਰ ਕੇ ਨੇ ਕੰਗਨਾ ਰਨੌਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਲਵ ਜਿਹਾਦ ਬਾਰੇ ਕਹੀ ਇਹ ਗੱਲ

written by Rupinder Kaler | August 18, 2021

ਕਮਾਲ ਰਾਸ਼ਿਦ ਖਾਨ (Kamaal Rashid Khan)  ਆਪਣੇ ਵਿਵਾਦਿਤ ਬਿਆਨਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ । ਕਮਾਲ ਆਰ ਖਾਨ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਏ ਹਨ ।ਕੇਆਰਕੇ ਨੇ ਹੁਣ ਬਾਲੀਵੁੱਡ ਦੀ 'ਪੰਗਾ ਕੁਈਨ' ਕੰਗਨਾ ਰਨੌਤ (Kangana Ranaut) ਨੂੰ ਨਿਸ਼ਾਨੇ ਉਤੇ ਲਿਆ ਹੈ। ਕੇਆਰਕੇ ਨੇ ਕੰਗਨਾ ਰਨੌਤ ਬਾਰੇ ਇਕ ਦਾਅਵਾ ਕੀਤਾ ਹੈ ਜੋ ਅਭਿਨੇਤਰੀ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।   ਕੇਆਰਕੇ (Kamaal Rashid Khan)  ਨੇ ਕੰਗਨਾ ਰਨੌਤ (Kangana Ranaut) ਬਾਰੇ ਟਵੀਟ ਕੀਤਾ ਸੀ। ਹਾਲਾਂਕਿ, ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਟਵੀਟ ਨੂੰ ਮਿਟਾ ਦਿੱਤਾ।

Pic Courtesy: twitter

ਹੋਰ ਪੜ੍ਹੋ :

ਇਸ ਘਟਨਾ ਕਰਕੇ ਅਦਾਕਾਰਾ ਰਾਖੀ ਤੇ ਗੁਲਜ਼ਾਰ ਦਾ ਟੁੱਟ ਗਿਆ ਸੀ ਪਿਆਰ, ਵਿਆਹ ਤੋਂ ਇੱਕ ਸਾਲ ਬਾਅਦ ਹੋ ਗਏ ਸਨ ਵੱਖ

ਕੇਆਰਕੇ (Kamaal Rashid Khan) ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਕਿ ਕੰਗਨਾ ਰਨੌਤ ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ 'ਲਵ ਜਿਹਾਦ' ਨੂੰ ਲੈ ਕੇ ਵੀ ਅਭਿਨੇਤਰੀ ਨੂੰ ਨਿਸ਼ਾਨੇ ਉਤੇ ਲਿਆ। ਕੇਆਰਕੇ ਨੇ ਕੰਗਨਾ (Kangana Ranaut)  ਦੀਆਂ ਦੋ ਫੋਟੋਆਂ ਵੀ ਟਵੀਟ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਇੱਕ ਆਦਮੀ ਨਾਲ ਨਜ਼ਰ ਆ ਰਹੀ ਹੈ। ਕਮਾਲ ਆਰ ਖਾਨ ਦਾ ਦਾਅਵਾ ਹੈ ਕਿ ਫੋਟੋ ਵਿੱਚ ਕੰਗਨਾ ਰਨੌਤ ਨਾਲ ਦੇਖਿਆ ਗਿਆ ਵਿਅਕਤੀ ਇਮਰਾਨ ਹੈ ਜਿਸ ਨੂੰ ਇਨ੍ਹੀਂ ਦਿਨੀਂ ਅਭਿਨੇਤਰੀ ਡੇਟ ਕਰ ਰਹੀ ਹੈ।

 

View this post on Instagram

 

A post shared by Kangana Ranaut (@kanganaranaut)

ਆਪਣੇ ਟਵੀਟ ਵਿੱਚ ਕਮਾਲ ਰਾਸ਼ਿਦ ਖਾਨ ਨੇ ਲਿਖਿਆ ਹੈ, 'ਬ੍ਰੇਕਿੰਗ ਨਿਊਜ਼ - 'ਕੰਗਨਾ ਰਨੌਤ ਇਮਰਾਨ ਨਾਂ ਦੇ ਮੁੰਡੇ ਨੂੰ ਡੇਟ ਕਰ ਰਹੀ ਹੈ, ਯੇ ਤੋ ਲਵ ਜਿਹਾਦ ਹੈ ਦੀਦੀ।' ਤੁਹਾਡੇ ਤੋਂ ਇਸ ਦੀ ਉਮੀਦ ਨਹੀਂ ਸੀ। ਹਾਲਾਂਕਿ, ਟਵੀਟ, ਜੋ ਰਾਤ 8 ਵਜੇ ਦੇ ਕਰੀਬ ਕੀਤੀ ਗਈ ਸੀ, ਬਾਅਦ ਵਿੱਚ ਕੇਆਰਕੇ ਨੇ ਮਿਟਾ ਦਿੱਤਾ ਸੀ।

0 Comments
0

You may also like