ਕੌਣ ਕਰ ਰਿਹਾ ਹੈ ਕੁਵਿੰਦਰ ਬਿੱਲਾ ਤੋਂ ਝਾਂਜਰਾਂ ਤੇ ਕੋਕੇ ਦੀ ਮੰਗ , ਦੇਖੋ ਵੀਡੀਓ

written by Aaseen Khan | January 10, 2019

ਕੌਣ ਕਰ ਰਿਹਾ ਹੈ ਕੁਵਿੰਦਰ ਬਿੱਲਾ ਤੋਂ ਝਾਂਜਰਾਂ ਤੇ ਕੋਕੇ ਦੀ ਮੰਗ , ਦੇਖੋ ਵੀਡੀਓ : ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਉਣ ਵਾਲੇ ਕੁਲਵਿੰਦਰ ਬਿੱਲਾ , ਜਿੰਨ੍ਹਾਂ ਦੇ ਗਾਣੇ ਨੌਜਵਾਨ ਵਰਗ ਤੋਂ ਲੈ ਕੇ ਹਰ ਕਿਸੇ ਨੂੰ ਪਾਉਂਦੇ ਹਨ। ਕੁਲਵਿੰਦਰ ਬਿੱਲਾ ਆਪਣਾ ਨਵਾਂ ਗਾਣਾ 'ਜੱਟਾ ਕੋਕਾ' ਨਾਲ ਇੱਕ ਵਾਰ ਫਿਰ ਦਰਸ਼ਕਾਂ ਦੇ ਭੰਗੜੇ ਪਵਾਉਣ ਲਈ ਤਿਆਰ ਹਨ। ਕੁਲਵਿੰਦਰ ਬਿੱਲੇ ਨੇ ਇਹ ਨਵਾਂ ਗਾਣਾ ਇੱਕ ਪ੍ਰੇਮਿਕਾ ਦੇ ਪੱਖ ਤੋਂ ਗਾਇਆ ਹੈ , ਜਿਹੜੇ ਆਪਣੇ ਪ੍ਰੇਮੀ ਤੋਂ ਝਾਂਜਰਾਂ ਅਤੇ ਕੋਕੇ ਦੀ ਮੰਗ ਕਰਦੀ ਹੈ। ਪਰ ਪ੍ਰੇਮੀ ਉਸ ਨੂੰ ਟਾਲ ਦਿੰਦਾ ਹੈ , ਕਿ ਉਸ ਕੋਲ ਏਨੇ ਰੁਪਏ ਨਹੀਂ ਹਨ। ਇਸ ਤੋਂ ਬਾਅਦ ਗਾਣੇ 'ਚ ਪ੍ਰੇਮਿਕਾ ਆਪਣੇ ਪ੍ਰੇਮੀ 'ਤੇ ਕਾਫੀ ਤੰਜ਼ ਕਸਦੀ ਹੈ।

https://www.youtube.com/watch?v=xHUpoxhlW10
ਗਾਣੇ ਦੇ ਬੋਲ ਫੇਮਸ ਗੀਤਕਾਰ ਸੁੱਖ ਸੰਧੂ ਵੱਲੋਂ ਲਿਖੇ ਗਏ ਹਨ। ਉੱਥੇ 'ਜੱਟਾ ਕੋਕੇ ਗਾਣੇ ਦਾ ਮਿਊਜ਼ਿਕ ਬੀਟ ਇੰਸਪੈਕਟਰ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ 'ਚ ਫੀਮੇਲ ਲੀਡ ਰੋਲ ਨਿਭਾ ਰਹੇ ਹਨ ਖੂਬਸੂਰਤ ਮਾਡਲ ਨਿਧੀ ਤਪਾੜਿਆ। ਗਾਣੇ ਦਾ ਨਿਰਦੇਸ਼ਣ ਕੀਤਾ ਹੈ ਰੌਬੀ ਸਿੰਘ ਹੋਰਾਂ ਨੇ। ਸਪੀਡ ਰਿਕਾਰਡਜ਼ ਦੇ ਲੇਬਲ ਨਾਲ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਬਾਰ ਕੁਲਵਿੰਦਰ ਬਿੱਲੇ ਦਾ ਇਹ ਗਾਣਾ ਕੋਕੇ 'ਤੇ ਆਇਆ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ 'ਝਾਂਜਰਾਂ' ਆਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ।

ਹੋਰ ਵੇਖੋ : ਸ਼ਿੱਪਰਾ ਗੋਇਲ ‘ਤੇ ਕੌਣ ਕਰ ਰਿਹਾ ਹੈ ਜੀਪ ਦੀ ਹਵਾ , ਦੇਖੋ ਵੀਡੀਓ

Kulwinder Billa 's brand new song 'Jatta Koka' out now  ਕੌਣ ਕਰ ਰਿਹਾ ਹੈ ਕੁਵਿੰਦਰ ਬਿੱਲਾ ਤੋਂ ਝਾਂਜਰਾਂ ਤੇ ਕੋਕੇ ਦੀ ਮੰਗ , ਦੇਖੋ ਵੀਡੀਓ

ਕੁਲਵਿਦੰਰ ਬਿੱਲਾ ਗਾਣਿਆਂ ਨਾਲ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਨਾਲ ਵੀ ਫੈਨਜ਼ ਦਾ ਮਨੋਰੰਜਨ ਕਰ ਚੁੱਕੇ ਹਨ। ਉਹਨਾਂ ਦੀ ਕੁਝ ਸਮਾਂ ਪਹਿਲਾਂ ਆਈ ਫਿਲਮ 'ਪ੍ਰਾਹੁਣਾ' ਨੇ ਵੱਡੇ ਪਰਦੇ 'ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਪਹਿਲਾਂ ਕੁਵਿੰਦਰ ਬਿੱਲਾ ਗਿੱਪੀ ਗਰੇਵਾਲ ਦੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਆਪਣਾ ਡੈਬਿਊ ਕਰ ਚੁੱਕੇ ਹਨ। ਇਸ ਫਿਲਮ 'ਚ ਵੀ ਕੁਲਵਿੰਦਰ ਬਿੱਲਾ ਦੀ ਅਦਾਕਾਰੀ ਦੀ ਖਾਸੀ ਤਾਰੀਫ ਹੋਈ ਸੀ।

You may also like