ਗਾਇਕ ਕੁਲਵਿੰਦਰ ਬਿੱਲਾ ਨੇ ਫ਼ਤਿਹਵੀਰ ਦੀ ਮੌਤ 'ਤੇ ਕਵਿਤਾ ਸ਼ੇਅਰ ਕਰਕੇ ਜਤਾਇਆ ਦੁੱਖ

Written by  Rupinder Kaler   |  June 11th 2019 03:32 PM  |  Updated: June 11th 2019 03:32 PM

ਗਾਇਕ ਕੁਲਵਿੰਦਰ ਬਿੱਲਾ ਨੇ ਫ਼ਤਿਹਵੀਰ ਦੀ ਮੌਤ 'ਤੇ ਕਵਿਤਾ ਸ਼ੇਅਰ ਕਰਕੇ ਜਤਾਇਆ ਦੁੱਖ

6 ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਿਹਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਿਹਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

https://www.instagram.com/p/ByVMvn8FgVW/

ਉਸ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।ਫਤਿਹਵੀਰ ਦੀ ਮੌਤ ਤੇ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਸੋਸ਼ਲ ਮੀਡੀਆ ਤੇ ਅਫਸੋਸ ਜਤਾਇਆ ਹੈ । ਇਸ ਸਭ ਦੇ ਚਲਦੇ ਗਾਇਕ ਕੁਲਵਿੰਦਰ ਬਿੱਲਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਇਸ ਪੋਸਟ ਵਿੱਚ ਕਿਸੇ ਨੇ ਫਤਿਹਵੀਰ ਲਈ ਖੁੱਲੀ ਕਵਿਤਾ ਲਿਖੀ ਹੈ ।

https://www.instagram.com/p/BvJPXDsFgsE/

ਇਹ ਕਵਿਤਾ ਬਹੁਤ ਹੀ ਭਾਵੁਕ ਹੈ । ਇਸ ਕਵਿਤਾ ਵਿੱਚ ਮੌਤ ਦੇ ਮੂੰਹ ਵਿੱਚ ਜਾ ਚੁੱਕਿਆ ਫਤਿਹਵੀਰ ਮਾਂ ਨੂੰ ਕਹਿੰਦਾ ਹੈ ਕਿ ਜੇਕਰ ਬਹੁਤੀ ਦੇਰ ਨਾਂ ਹੁੰਦੀ ਤਾਂ ਸ਼ਾਇਦ ਉੇਹ ਬੱਚ ਜਾਂਦਾ । ਇਸ ਕਵਿਤਾ ਵਿੱਚ ਕਿਸੇ ਨੇ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ ਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੁਝ ਬੰਦਿਆ ਦੀ ਅਣਗਹਿਲੀ ਕਰਕੇ ਫਤਿਹਵੀਰ ਦੀ ਜਾਨ ਚਲੀ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network