ਕੁਵਰ ਵਿਰਕ ਦੀਪ ਓਸਾਨ ਦੇ ਨਾਲ ਜਲਦ ਲੈ ਕੇ ਆ ਰਹੇ ਨਵਾਂ ਗੀਤ, ਤਸਵੀਰ ਕੀਤੀ ਸਾਂਝੀ

written by Shaminder | December 03, 2021

ਕੁਵਰ ਵਿਰਕ (Kuwar Virk )ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਲਦ ਹੀ ਉਹ ਇੱਕ ਨਵਾਂ ਗੀਤ ਲੈ ਕੇ ਆ ਰਹੇ ਹਨ ਅਤੇ ਸਰੋਤਿਆਂ ਨੂੰ ਵੀ ਉਨ੍ਹਾਂ ਦੇ ਨਵੇਂ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਕੁਵਰ ਵਿਰਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਦਾ ਹਿੰਟ ਦਿੱਤਾ ਹੈ । ਇਸ ਖ਼ਾਸ ਗੀਤ ‘ਚ ਦੀਪ ਓਸਾਨ (Deep Oshan) ਵੀ ਨਜ਼ਰ ਆਉਣਗੇ । ਜੋ ਕੁਵਰ ਵਿਰਕ ਦੇ ਨਾਲ ਹੋਰ ਵੀ ਕਈ ਪ੍ਰਾਜੈਕਟਸ ‘ਚ ਕੰਮ ਕਰ ਚੁੱਕੇ ਹਨ ।

Kuwar Virk image From instagram

ਹੋਰ ਪੜ੍ਹੋ : ਵੈਬ ਸੀਰੀਜ਼ ‘ਮਿਰਜ਼ਾਪੁਰ’ ਦੇ ਅਦਾਕਾਰ ਬ੍ਰਹਮਾ ਮਿਸ਼ਰਾ ਦਾ ਦਿਹਾਂਤ, ਫਲੈਟ ‘ਚ ਮਿਲੀ ਅਦਾਕਾਰ ਦੀ ਲਾਸ਼

ਕੁਵਰ ਵਿਰਕ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪ੍ਰੀਤ ਹਰਪਾਲ ਦੇ ਨਾਲ ਆਇਆ ਉਨ੍ਹਾਂ ਦਾ ਗੀਤ ‘ਕੰਗਨਾ’ ਕਾਫੀ ਪਸੰਦ ਕੀਤਾ ਗਿਆ ਸੀ । ਇਸ ਗੀਤ ‘ਚ ਕੁਵਰ ਵਿਰਕ ਰੈਪ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਅਸ਼ੋਕ ਮਸਤੀ ਦੇ ਨਾਲ ‘ਗਲਾਸੀ’-2 ‘ਚ ਵੀ ਕੁਵਰ ਵਿਰਕ ਦਿਖਾਈ ਦਿੱਤੇ ।

kuwar virk. image From instagram

ਕਮਲ ਖ਼ਾਨ ਦੇ ਨਾਲ ‘ਦਿੱਲੀ ਸਾਰਾ’, ਅਤੇ ਪ੍ਰੀਤ ਹਰਪਾਲ ਦੇ ਨਾਲ ‘ਨਜ਼ਰਾਂ’ ‘ਚ ਵੀ ਆਪਣੇ ਰੈਪ ਦਾ ਤੜਕਾ ਲਗਾਇਆ ਸੀ ।ਨਜ਼ਰਾਂ ਹਾਲ ਹੀ ‘ਚ ਆਇਆ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਕੁਵਰ ਵਿਰਕ ਹੁਣ ਮੁੜ ਤੋਂ ਸਰੋਤਿਆਂ ਦੀ ਕਚਹਿਰੀ ‘ਚ ਆਪਣੇ ਸਾਥੀ ਦੀਪ ਓਸਾਨ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ । ਸਰੋਤੇ ਵੀ ਉਨ੍ਹਾਂ ਦੇ ਇਸ ਨਵੇਂ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਇਸ ਤੋਂ ਇਲਾਵਾ ਬੈਂਗਟਾਉਨ ਇੱਕਾ ਦੇ ਨਾਲ ਕੀਤਾ ਅਜਿਹਾ ਗੀਤ ਸੀ ਜਿਸ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।ਆਉਣ ਵਾਲੇ ਦਿਨਾਂ ‘ਚ ਦੀਪ ਓਸਾਨ ਦੇ ਨਾਲ ਕੁਵਰ ਵਿਰਕ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

 

View this post on Instagram

 

A post shared by KUWAR VIRK (@kuwarvirk)

 

You may also like