ਗੀਤ ਰਿਲੀਜ਼ ਹੋਣਾ ਬਸ ਫਿਰ ਇੰਝ ਹੀ ਪੈਣਗੇ ਭੰਗੜੇ - ਕੁਵਰ ਵਿਰਕ

Written by  Rajan Sharma   |  June 13th 2018 07:25 AM  |  Updated: June 13th 2018 07:25 AM

ਗੀਤ ਰਿਲੀਜ਼ ਹੋਣਾ ਬਸ ਫਿਰ ਇੰਝ ਹੀ ਪੈਣਗੇ ਭੰਗੜੇ - ਕੁਵਰ ਵਿਰਕ

ਪੰਜਾਬ ਦਾ ਲੋਕਨਾਚ ਭੰਗੜਾ ਜੋ ਕਿ ਬੜੇ ਹੀ ਚਾਵਾਂ ਨਾਲ ਪਾਇਆ ਜਾਂਦਾ ਹੈ| ਭੰਗੜੇ ਵਾਲੇ ਪੰਜਾਬੀ ਗਾਣਿਆਂ ਨੂੰ ਸਾਰੇ ਪਿਆਰ ਕਰਦੇ ਹਨ ਤੇ ਸੁਣਦੇ ਹਨ| ਚਾਹੇ ਬਿਹਾਰ ਹੋਵੇ ਚਾਹੇ ਯੂ .ਪੀ ਜਾ ਅਮਰੀਕਾ ਭੰਗੜੇ ਵਾਲ਼ੇ ਗਾਣੇ ਸਾਰੇ ਵਿਆਹਾਂ ਵਿਚ ਵੱਜਦੇ ਹਨ ਆਪਣੇ ਭੰਗੜੇ ਵਾਲੇ ਗਾਣਿਆਂ ਕਰ ਕੇ ਹੀ ਜਾਣੇ ਜਾਂਦੇ ਕੁੰਵਰ ਵਿਰਕ ਬੜੇ ਹੀ ਹਰਮਨਪਿਆਰੇ ਗਾਇਕ,ਰੈਪਰ ਅਤੇ ਗੀਤਕਾਰ ਹਨ| ਉਹਨਾਂ ਦੇ ਗੀਤ ਜ਼ਿੰਦਗੀ,ਜਬ ਝੁਮਕੇ,ਦਿਲੀ ਸਾਰਾ Dilli Sara, ਸਿਰਾਂ ਜੱਟ,ਅਤੇ ਕਈ ਹੋਰ ਗਾਣੇ ਬਹੁਤ ਧਮਾਕੇਦਾਰ ਰਹੇ ਹਨ| ਅੱਜ ਕਲ ਕੁਵਰ ਵਿਰਕ Kuwar Virk ਆਪਣੇ ਆਉਣ ਵਾਲੇ ਗੀਤ "ਬੈਂਗਟਾਊਨ" ਦੀ ਪ੍ਰੋਮੋਸ਼ਨ ਵਿਚ ਲੱਗੇ ਹੋਏ ਹਨ | ਉਹਨਾਂ ਨੇ ਆਪਣੀ ਇੰਸਟਾਗ੍ਰਾਮ ਤੇ ਆਪਣੀ ਇੱਕ ਭੰਗੜੇ ਪਾਉਂਦੇ ਦੀ ਵੀਡੀਓ ਸਾਂਝੀ ਕੀਤੀ ਹੈ |ਜਿਸ ਵਿਚ ਉਹ ਜੋਰਾਂ ਸ਼ੋਰਾਂ ਤੇ ਭੰਗੜਾ ਪਾ ਰਹੇ ਹਨ ਅਤੇ ਦਸ ਰਹੇ ਹਨ ਕਿ 18 ਜੂਨ ਨੂੰ ਗੀਤ "ਬੈਂਗਟਾਊਨ" ਰਿਲੀਜ਼ ਹੋ ਰਿਹਾ ਹੈ ਇਸਤੋਂ ਬਾਅਦ ਫਿਰ ਇਸ ਤਰਾਂ ਹੀ ਭੰਗੜੇ ਪੈਣਗੇ |

https://www.instagram.com/p/Bj4KunGHvez/

ਕੁਵਰ ਵਿਰਕ kuwar Virk ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਇੱਕ ਰੈਪ ਕਲਾਕਾਰ ਦੇ ਵਜੋਂ ਕੀਤੀ ਸੀ | ਉਹਨਾਂ ਨੇ ਹਿੰਦੀ ਫ਼ਿਲਮ ਹਾਊਸਫੁੱਲ 3 ਦੇ ਗਾਣੇ "ਮਾਲਾਮਾਲ" ਨਾਲ ਬਾਲੀਵੁੱਡ ਵਿਚ ਆਪਣੀ ਪਹਿਚਾਣ ਬਣਾਈ |

Kuwar Virk wishing Happy Holi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network