ਗੀਤ ਐਮਪੀ-3 ਦੇ ਮਾਲਕ ਕੇਵੀ ਢਿੱਲੋਂ ਨੇ ਆਪਣੀ ਲਾੜੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Rupinder Kaler   |  November 25th 2019 05:10 PM  |  Updated: November 25th 2019 05:10 PM

ਗੀਤ ਐਮਪੀ-3 ਦੇ ਮਾਲਕ ਕੇਵੀ ਢਿੱਲੋਂ ਨੇ ਆਪਣੀ ਲਾੜੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇਪ੍ਰਮੰਨੇ ਪ੍ਰੋਡਿਊਸਰ ਕੇਵੀ ਢਿੱਲੋਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਉਹਨਾਂ ਦੇ ਵਿਆਹ ਦੀਆਂ ਕੁਝ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆਂ ਤੇ ਲਗਾਤਾਰ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਵਿੱਚ ਉਹਨਾਂ ਦੀ ਲਾੜੀ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹਨਾਂ ਦੀ ਲਾੜੀ ਨੇ ਲਹਿੰਗਾ ਪਾਇਆ ਹੋਇਆ ਹੈ ।

https://www.instagram.com/p/B5SINqvgDtL/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ ।ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਲਾਭ ਹੀਰਾ, ਜੱਸ ਮਾਣਕ, ਗੁਰੀ, ਦੀਪ ਜੰਡੂ, ਹਰਫ ਚੀਮਾ ਤੇ ਕਈ ਹੋਰ ਕਲਾਕਾਰ ਇਸ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋਏ।ਦੱਸ ਦਈਏ ਕੇਵੀ ਢਿੱਲੋਂ ਦਾ ਵਿਆਹ ਕਾਫੀ ਰੰਗਾ ਰੰਗ ਤੇ ਰੋਆਇਲ ਰਿਹਾ।

https://www.instagram.com/p/B5QWLwlgyS7/

ਕੇਵੀ ਢਿੱਲੋਂ ਦੇ ਵਿਆਹ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੇ ਹਨ। ਇੱਕ ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਨੂੰ ਵਿਆਹ ਲਈ ਹੈਲੀਕਾਪਟਰ ‘ਚ ਗਏ ਸਨ।

https://www.instagram.com/p/B5QfBtPA0eI/

https://www.instagram.com/p/B5M65nJJ-Ct/

https://www.instagram.com/p/B5McB9YJmgT/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network