ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ 

Written by  Rupinder Kaler   |  February 28th 2019 03:13 PM  |  Updated: February 28th 2019 03:13 PM

ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ 

ਪੰਜਾਬ ਦੇ ਲੋਕ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਗਾਇਕ ਲਾਭ ਹੀਰੇ ਦਾ ਆਉਂਦਾ ਹੈ ਕਿਉਂਕਿ ਉਹਨਾਂ ਦਾ ਹਰ ਗੀਤ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦਾ ਹੈ । ਇਸੇ ਲਈ ਉਹਨਾਂ ਦੇ ਬਹੁਤ ਸਾਰੇ ਗੀਤ ਹਿੱਟ ਰਹੇ ਹਨ । ਲਾਭ ਹੀਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜੂਨ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਭਜਨ ਸਿੰਘ ਤੇ ਮਾਤਾ ਬੀਰੋ ਕੌਰ ਦੇ ਘਰ ਹੋਇਆ । ਲਾਭ ਹੀਰਾ ਬਚਪਨ ਤੋਂ ਹੀ ਸੰਗੀਤ ਤੇ ਸਾਹਿਤ ਨਾਲ ਜੁੜੇ ਹੋਏ ਸੀ । ਜਦੋਂ ਉਹ 8ਵੀਂ ਕਲਾਸ ਵਿੱਚ ਸਨ ਤਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ । ਜਿਹੜਾ ਕਿ ਉਹਨਾਂ ਦੇ ਅਧਿਆਪਕ ਹਰਿੰਦਰ ਸ਼ਰਮਾ ਨੇ ਅਕਾਲੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ ।

https://www.youtube.com/watch?v=hCPuVtT2Dgc

ਇਸ ਆਰਟੀਕਲ ਨੂੰ ਜਦੋਂ ਬੰਗਾ ਦੇ ਇੱਕ ਸ਼ਾਮ ਲਾਲ ਮਲਹੋਤਰਾ ਨੇ ਪੜਿਆ ਤਾਂ ਉਹਨਾਂ ਨੂੰ ਇਹ ਏਨਾ ਪਸੰਦ ਆਇਆ ਕਿ ਸ਼ਾਮ ਲਾਲ ਮਲਹੋਤਰਾ ਨੇ ਲਾਭ ਨੂੰ ਇੱਕ ਚਿੱਠੀ ਲਿਖ ਕੇ ਉਹਨਾ ਦਾ ਨਾਂ ਲਾਭ ਹੀਰਾ ਰੱਖ ਦਿੱਤਾ। ਇਹ ਚਿੱਠੀ ਲਾਭ ਹੀਰਾ ਨੇ ਅੱਜ ਵੀ ਸਾਂਭ ਕੇ ਰੱਖੀ ਹੋਈ ਹੈ । ਲਾਭ ਹੀਰਾ ਨੇ ਆਪਣੀ ਮੁੱਢਲੀ ਪੜ੍ਹਾਈ  ਪਿੰਡ ਅਚਾਨਕ ਦੇ ਹੀ ਸਕੂਲ ਤੋਂ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਵਿੱਚ ਦਾਖਲਾ ਲਿਆ । ਇੱਥੇ ਪੜ੍ਹਾਈ ਕਰਦੇ ਹੋਏ ਲਾਭ ਹੀਰਾ ਨੇ ਇਸ ਕਾਲਜ ਨੂੰ ਗਾਇਕੀ ਦੇ ਕਈ ਮੁਕਾਬਲੇ ਜਿਤਵਾਏ ।

labh-heera labh-heera

ਲਾਭ ਹੀਰਾ ਦੀ ਗਾਇਕੀ ਨੂੰ ਦੇਖਦੇ ਹੋਏ ਭੀਖੀ ਦੇ ਇੱਕ ਕਾਲਜ ਨੇ ਉਹਨਾਂ ਕੋਲ ਪ੍ਰਪੋਜਲ ਭੇਜੀ ਕਿ ਉਹ ਉਹਨਾਂ ਦੇ ਕਾਲਜ ਵਿੱਚ ਆ ਜਾਵੇ, ਤੇ ਕਾਲਜ ਉਹਨਾਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾਏਗਾ । ਇਸ ਲਈ ਲਾਭ ਹੀਰਾ ਨੇ 12ਵੀਂ ਦੀ ਪੜਾਈ ਨੈਸ਼ਨਲ ਕਾਲਜ ਭੀਖੀ ਤੋਂ ਕੀਤੀ । ਜੇਕਰ ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ ਕਿਉਂਕਿ ਮਿਡਲ ਕਲਾਸ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਆਰਥਿਕ ਪਰੇਸ਼ਾਨੀ ਹਮੇਸ਼ਾ ਰਹਿੰਦੀ ਸੀ । ਲਾਭ ਹੀਰਾ ਦੱਸਦੇ ਹਨ ਕਿ ਜਿਸ ਸਮੇਂ ਉਹ ਬੁੱਢਲਾਡਾ ਰਹਿੰਦੇ ਹੁੰਦੇ ਸਨ ਉਸ ਸਮੇਂ ਉਹਨਾਂ ਕੋਲ ਕਮਰੇ ਦਾ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਸਨ ਹੁੰਦੇ । ਇਸ ਕਮਰੇ ਦਾ ਕਿਰਾਇਆ ਸਿਰਫ 60 ਰੁਪਏ ਹੁੰਦਾ ਸੀ ।

https://www.youtube.com/watch?v=fU5VL9z6SPE

ਲਾਭ ਹੀਰਾ ਨੇ ਸੰਗੀਤ ਦੀਆਂ ਬਰੀਕੀਆਂ ਉਸਤਾਦ ਦਿਲਬਰ ਸਿੰਘ ਦਿਲਬਰ ਤੋਂ ਸਿੱਖੀਆਂ । ਲਾਭ ਹੀਰਾ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੱਛੇ ਇੱਕ ਕਹਾਣੀ ਹੈ । ਲਾਭ ਹੀਰਾ ਕਿਸੇ ਗੀਤਕਾਰ ਦੇ ਘਰ ਅਖਾੜਾ ਲਗਾਉਣ ਗਏ ਹੋਏ ਸਨ । ਇੱਥੇ ਆਨੰਦ ਕੰਪਨੀ ਦੇ ਨੁਮਾਇੰਦੇ ਵੀ ਆਏ ਹੋਏ ਸਨ । ਜਦੋਂ ਉਹਨਾਂ ਨੇ ਲਾਭ ਹੀਰੇ ਦੀ ਅਵਾਜ਼ ਨੂੰ ਸੁਣਿਆ ਤਾਂ ਉਹਨਾਂ ਨੇ ਲਾਭ ਹੀਰਾ ਨੂੰ ਕੈਸੇਟ ਕਰਨ ਦੀ ਆਫਰ ਦਿੱਤੀ ।

LABH HEERA LABH HEERA

ਇਸ ਤੋਂ ਬਾਅਦ ਉਹਨਾਂ ਦੀ ਪਹਿਲੀ ਕੈਸੇਟ ਆਈ 'ਖੜੀ ਟੇਸ਼ਨ 'ਤੇ ਰਹਿ ਗਈ' ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟਾਂ ਆਈ ਹਨ । ਲਾਭ ਹੀਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਬੀਬੀ ਗੁਰਵਿੰਦਰ ਕੌਰ ਨਾਲ ਹੋਇਆ ਹੈ । ਲਾਭ ਹੀਰਾ ਦੇ ਦੋ ਬੇਟੇ ਹਨ । ਲਾਭ ਹੀਰਾ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ । ਉਹ ਆਪਣੀ ਗਾਇਕੀ ਨਾਲ ਮਾਂ ਬੋਲੀ ਪੰਜਾਬੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network