ਇਸ ਲਈ ਅਮਰਿੰਦਰ ਗਿੱਲ ਨੂੰ ਕਿਹਾ ਜਾਂਦਾ ਹੈ ਪਾਲੀਵੁੱਡ ਦਾ ਖਿਡਾਰੀ, ਨਵੀਂ ਫ਼ਿਲਮ ਨੂੰ ਲੈ ਕੇ ਲਿਆ ਵੱਡਾ ਰਿਸਕ  

Written by  Rupinder Kaler   |  May 27th 2019 11:21 AM  |  Updated: May 27th 2019 11:21 AM

ਇਸ ਲਈ ਅਮਰਿੰਦਰ ਗਿੱਲ ਨੂੰ ਕਿਹਾ ਜਾਂਦਾ ਹੈ ਪਾਲੀਵੁੱਡ ਦਾ ਖਿਡਾਰੀ, ਨਵੀਂ ਫ਼ਿਲਮ ਨੂੰ ਲੈ ਕੇ ਲਿਆ ਵੱਡਾ ਰਿਸਕ  

ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੂੰ ਪਾਲੀਵੁੱਡ ਦਾ ਖਿਡਾਰੀ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਉਹ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਵੱਡੀ ਖੇਡ ਖੇਡਦੇ ਹਨ , ਤੇ ਰਿਸਕ ਲੈਣਾ ਉਸ ਦੀ ਫਿਤਰਤ ਵਿੱਚ ਹੈ । ਅਮਰਿੰਦਰ ਗਿੱਲ ਆਪਣੀ ਨਵੀਂ ਆ ਰਹੀ ਫ਼ਿਲਮ 'ਲਾਈਏ ਜੇ ਯਾਰੀਆਂ' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ ।

https://www.instagram.com/p/BxvCsfFFzCD/

ਇਹ ਫ਼ਿਲਮ ਭਾਰਤ ਵਿੱਚ 5 ਅਤੇ ਵਿਦੇਸ਼ਾਂ ਵਿੱਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਮਰਿੰਦਰ ਗਿੱਲ ਜਿਸ ਦਿਨ ਇਸ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਜਾ ਰਹੇ ਹਨ ਉਸੇ ਦਿਨ ਸਲਮਾਨ ਖ਼ਾਨ ਆਪਣੀ ਫਿਲਮ 'ਭਾਰਤ' ਨੂੰ ਵੀ ਰਿਲੀਜ਼ ਕਰ ਰਹੇ ਹਨ । ਇਸ ਤਰ੍ਹਾਂ ਕਰਕੇ ਅਮਰਿੰਦਰ ਗਿੱਲ ਵੱਡਾ ਰਿਸਕ ਲੈਣ ਜਾ ਰਹੇ ਹਨ ਕਿਉਂਕਿ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਦੀ ਲਾਈਨ ਬਹੁਤ ਲੰਮੀ ਹੈ ਅਜਿਹੇ ਵਿੱਚ ਅਮਰਿੰਦਰ ਗਿੱਲ ਦੀ ਫ਼ਿਲਮ ਨੂੰ ਅੋਡੀਐਂਸ ਘੱਟ ਮਿਲ ਸਕਦੀ ਹੈ ।

https://www.youtube.com/watch?v=Ea_GKoe81GY

ਪਰ ਇਸ ਦੇ ਬਾਵਜੂਦ ਅਮਰਿੰਦਰ ਗਿੱਲ ਆਪਣੇ ਪ੍ਰਸ਼ੰਸਕਾਂ ਦੇ ਭਰੋਸੇ ਤੇ ਸਲਮਾਨ ਖ਼ਾਨ ਦੇ ਬਰਾਬਰ ਆਪਣੀ ਫ਼ਿਲਮ ਰਿਲੀਜ਼ ਕਰਨ ਜਾ ਰਹੇ ਹਨ ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਕੌਰ ਸਮੇਤ ਕਈ ਵੱਡੇ ਅਦਾਕਾਰ ਨਜ਼ਰ ਆਉਂਣਗੇ।

https://www.instagram.com/p/Bxz1ggYFuAX/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸੇ ਤਰ੍ਹਾਂ ਦਾ ਰਿਸਕ ਅਮਰਿੰਦਰ ਗਿੱਲ ਨੇ ਆਪਣੀ ਫ਼ਿਲਮ 'ਅਸ਼ਕੇ' ਨੂੰ ਲੈ ਕੇ ਲਿਆ ਸੀ । ਅਮਰਿੰਦਰ ਗਿੱਲ ਨੇ ਬਿਨਾਂ ਪ੍ਰਮੋਸ਼ਨ ਦੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਸੀ, ਤੇ ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਅਪਾਰ ਸਫ਼ਲਤਾ ਹਾਸਲ ਕੀਤੀ ਸੀ ।

https://www.instagram.com/p/BmVJjNNHHH9/

ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਉਸ ਦਾ ਭਰੋਸਾ ਬਣਾਈ ਰੱਖਦੇ ਹਨ ਜਾਂ ਨਹੀਂ ਕਿਉਂਕਿ ਇਸ ਵਾਰ ਅਮਰਿੰਦਰ ਗਿੱਲ ਦਾ ਮੁਕਾਬਲਾ ਸਲਮਾਨ ਖ਼ਾਨ ਨਾਲ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network