ਲਖਵਿੰਦਰ ਵਡਾਲੀ ਨੇ ਕੈਨੇਡਾ 'ਚ ਪੇਸ਼ ਕੀਤਾ ਪ੍ਰੋਗਰਾਮ ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

Reported by: PTC Punjabi Desk | Edited by: Shaminder  |  October 09th 2018 09:29 AM |  Updated: October 09th 2018 09:29 AM

ਲਖਵਿੰਦਰ ਵਡਾਲੀ ਨੇ ਕੈਨੇਡਾ 'ਚ ਪੇਸ਼ ਕੀਤਾ ਪ੍ਰੋਗਰਾਮ ,ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

ਕੈਨੇਡਾ 'ਚ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਸ਼ੋਅ ਰਾਹੀਂ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ ।ਕੈਨੇਡਾ 'ਚ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ ਨੇ ਸੁਰਾਂ ਦੀ ਸੁਰਮਈ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ । ਉਨ੍ਹਾਂ ਨੇ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਅਤੇ ਲੋਕ ਵੀ ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਮੌਜੂਦ ਰਹੇ । ਉਨ੍ਹਾਂ ਨੇ ਸੂਫੀਆਨਾ ਅੰਦਾਜ਼ 'ਚ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤਿਆ ।

ਹੋਰ ਵੇਖੋ : ਜਨਮਦਿਨ ਤੇ ਲਖਵਿੰਦਰ ਵਡਾਲੀ ਨੇ ਆਪਣੇ ਫੈਨਸ ਨੂੰ ਦਿੱਤਾ ਇਹ ਪਿਆਰਾ ਜਿਹਾ ਤੋਹਫ਼ਾ

https://www.instagram.com/p/Bos74YxlpkU/?hl=en&taken-by=lakhwinderwadaliofficial

ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਸਰੋਤੇ ਮੌਜੂਦ ਸਨ । ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ 'ਸੋਹਣੀ ਕੰਡੇ 'ਤੇ ਖਲੋ ਕੇ ਕਰੇ ਦਿਲ 'ਚ ਵਿਚਾਰਾਂ ਦੱਸ ਘੜਿਆ ਤੈਨੂੰ ਝਨ੍ਹਾਂ 'ਚ ਤਾਰਾਂ ਕਿ ਨਾ ਤਾਰਾਂ ' ਗਾ ਕੇ ਸਰੋਤਿਆਂ ਦੀ ਖੂਬ ਵਾਹਵਾਹੀ ਲੁੱਟੀ ।ਲਖਵਿੰਦਰ ਵਡਾਲੀ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਕਈ ਪ੍ਰੋਗਰਾਮਾਂ 'ਚ ਪਰਫਾਰਮ ਕਰ ਰਹੇ ਨੇ । ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਲਖਵਿੰਦਰ ਵਡਾਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਗੀਤ ਗਾਏ ਹਨ ।

ਜਿਨ੍ਹਾਂ ਵਿੱਚੋਂ 'ਚੂਰੀ' ਅਤੇ 'ਦੇ ਦੀਦਾਰ' , 'ਸੱਜਦਾ', 'ਬਲਮਾ', 'ਰਾਂਝਣਾ' ਸਣੇ ਹੋਰ ਕਈ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ । ਇਸ ਤੋਂ ਇਲਾਵਾ ਕਈ ਲੋਕ ਗੀਤ ਵੀ ਉਨ੍ਹਾਂ ਨੇ ਗਾਏ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਲਖਵਿੰਦਰ ਵਡਾਲੀ ਆਪਣੇ ਵਿਦੇਸ਼ ਟੂਰ ਦੌਰਾਨ ਆਪਣੇ ਫੈਨਸ ਲਈ ਕਈ ਪ੍ਰੋਗਰਾਮ ਪੇਸ਼ ਕਰ ਰਹੇ ਨੇ ਅਤੇ ਇਨ੍ਹਾਂ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network