ਲਾਰਾ ਦੱਤਾ ਨਾਲ ਸੀ ਇੰਦਰਾ ਗਾਂਧੀ ਨਾਲ ਖ਼ਾਸ਼ ਕਨੈਕਸ਼ਨ, ਇੰਟਰਵਿਊ ਵਿੱਚ ਕੀਤਾ ਖੁਲਾਸਾ

written by Rupinder Kaler | August 07, 2021

ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲ ਬਾਟਮ’ ਦੇ ਟਰੇਲਰ ਨੇ ਰਿਲੀਜ਼ ਹੁੰਦੇ ਹੀ ਸਭ ਪਾਸੇ ਧੁਮ ਮਚਾ ਦਿੱਤੀ ਹੈ । ਇਹ ਫ਼ਿਲਮ 19 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ । ਇਸ ਫ਼ਿਲਮ ਵਿੱਚ ਲਾਰਾ ਦੱਤਾ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ । ਜਿਸ ਨੂੰ ਲੈ ਕੇ ਲਾਰਾ ਦੱਤਾ ਸੁਰਖੀਆਂ ਵਿੱਚ ਛਾਈ ਹੋਈ ਹੈ । ਇਸ ਸਭ ਦੇ ਚਲਦੇ ਲਾਰਾ ਨੇ ਦੱਸਿਆ ਹੈ ਕਿ ਉਸ ਦਾ ਇੰਦਰਾ ਗਾਂਧੀ ਨਾਲ ਖ਼ਾਸ ਰਿਸ਼ਤਾ ਸੀ ।

Pic Courtesy: Instagram

ਹੋਰ ਪੜ੍ਹੋ :

ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਦਰਸਾਉਂਦਾ ਧਾਰਮਿਕ ਗੀਤ ਗਾਇਆ ਇਨ੍ਹਾਂ ਬੱਚਿਆਂ ਨੇ, ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ

Pic Courtesy: Instagram

ਇੱਕ ਇੰਟਰਵਿਊ ਵਿੱਚ ਲਾਰਾ ਨੇ ਦੱਸਿਆ ਕਿ ਉਸ ਦੇ ਪਿਤਾ ਵਿੰਗ ਕਮਾਂਡਰ ਐੱਲ ਕੇ ਦੱਤਾ ਇੰਦਰਾ ਗਾਂਧੀ ਦੇ ਪਰਸਨਲ ਪਾਈਲੈੱਟ ਸਨ । ਲਾਰਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇੰਦਰਾ ਗਾਂਧੀ ਨਾਲ ਉਸ ਨੂੰ ਕਈ ਵਾਰ ਮਿਲਵਾਇਆ ਸੀ । ਇੰਦਰਾ ਗਾਂਧੀ ਉਸ ਨੂੰ ਨਿੱਜੀ ਤੌਰ ਤੇ ਜਾਣਦੀ ਸੀ ।

Pic Courtesy: Instagram

ਮੈਂ ਆਪਣੇ ਪਿਤਾ ਤੋਂ ਇੰਦਰਾ ਗਾਂਧੀ ਦੇ ਕਿੱਸੇ ਸੁਣਕੇ ਵੱਡੀ ਹੋਈ ਹਾਂ ਇਸ ਲਈ ਉਹਨਾਂ ਦਾ ਪ੍ਰਭਾਵ ਮੇਰੇ ਤੇ ਬਹੁਤ ਹੈ’ । ਲਾਰਾ ਨੇ ਦੱਸਿਆ ਕਿ ਉਹਨਾਂ ਦਾ ਮੈਕਅੱਪ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ । ਇੱਥਂੋ ਤੱਕ ਕਿ ਉਸ ਦਾ ਪਤੀ ਤੇ ਬੇਟੀ ਵੀ ਹੈਰਾਨ ਰਹਿ ਗਏ ਸੀ ।

0 Comments
0

You may also like