ਅੱਜ ਹੈ ਲਤਾ ਮੰਗੇਸ਼ਕਰ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਕਿਉਂ ਲਤਾ ਮੰਗੇਸ਼ਕਰ ਨੇ ਆਪਣੀ ਛੋਟੀ ਭੈਣ ਨਾਲ ਤੋੜ ਲਏ ਸੀ ਸਾਰੇ ਰਿਸ਼ਤੇ, 16 ਸਾਲ ਦੀ ਉਮਰ ’ਚ ਘਰੋਂ ਭੱਜ ਕੇ ਕਰ ਲਿਆ ਸੀ ਵਿਆਹ

Written by  Rupinder Kaler   |  September 28th 2019 11:23 AM  |  Updated: September 28th 2019 11:25 AM

ਅੱਜ ਹੈ ਲਤਾ ਮੰਗੇਸ਼ਕਰ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਕਿਉਂ ਲਤਾ ਮੰਗੇਸ਼ਕਰ ਨੇ ਆਪਣੀ ਛੋਟੀ ਭੈਣ ਨਾਲ ਤੋੜ ਲਏ ਸੀ ਸਾਰੇ ਰਿਸ਼ਤੇ, 16 ਸਾਲ ਦੀ ਉਮਰ ’ਚ ਘਰੋਂ ਭੱਜ ਕੇ ਕਰ ਲਿਆ ਸੀ ਵਿਆਹ

ਲਤਾ ਮੰਗੇਸ਼ਕਰ 28 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ । ਉਹਨਾਂ ਦੇ ਸੰਗੀਤਕ ਸਫ਼ਰ ਦੇ ਨਾਲ ਕਈ ਕਹਾਣੀਆਂ ਵੀ ਜੁੜੀਆਂ ਹਨ ਜਿੰਨਾਂ ਤੋਂ ਤੁਹਾਨੂੰ ਇਸ ਆਰਟੀਕਲ ਵਿੱਚ ਜਾਣੂ ਕਰਵਾਵਾਂਗੇ । ਲਤਾ ਮੰਗੇਸ਼ਕਰ ਨੇ 14 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਪਿਤਾ ਦੇ ਦਿਹਾਂਤ ਕਰਕੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਲਤਾ ਮੰਗੇਸ਼ਕਰ ਤੇ ਆ ਗਈ ਸੀ ।ਲਤਾ ਨੇ ਪਰਿਵਾਰ ਦੀ ਵੱਡੀ ਬੇਟੀ ਹੋਣ ਦਾ ਫਰਜ਼ ਵੀ ਖੂਬ ਨਿਭਾਇਆ ।

ਆਸ਼ਾ ਭੋਂਸਲੇ ਜਦੋਂ ਵੱਡੀ ਹੋਈ ਤਾਂ ਲਤਾ ਨੇ ਇਸ ਤਰ੍ਹਾਂ ਦੀ ਉਮੀਦ ਆਸ਼ਾ ਤੋਂ ਵੀ ਕੀਤੀ । ਪਰ ਬਚਪਨ ਤੋਂ ਹੀ ਆਸ਼ਾ ਵੱਖਰੇ ਸੁਭਾਅ ਦੀ ਮਾਲਕ ਸੀ । 16 ਸਾਲ ਦੀ ਉਮਰ ਵਿੱਚ ਆਸ਼ਾ ਨੇ ਗਣਪਤਰਾਵ ਭੋਂਸਲੇ ਨਾਲ ਵਿਆਹ ਕਰ ਲਿਆ ਸੀ । ਗਣਪਤਰਾਵ ਉਸ ਸਮੇਂ 31 ਸਾਲ ਦਾ ਸੀ ਤੇ ਉਸ ਸਮੇਂ ਉਹ ਲਤਾ ਦਾ ਸੈਕਟਰੀ ਹੁੰਦਾ ਸੀ । ਇੱਕ ਇੰਟਰਵਿਊ ਵਿੱਚ ਆਸ਼ਾ ਨੇ ਦੱਸਿਆ ਸੀ ਕਿ ਲਤਾ ਨੂੰ ਉਹਨਾਂ ਦਾ ਰਿਸ਼ਤਾ ਪਸੰਦ ਨਹੀਂ ਸੀ , ਜਿਸ ਕਰਕੇ ਲਤਾ ਨੇ ਉਹਨਾਂ ਨਾਲ ਕਈ ਸਾਲ ਗੱਲ ਨਹੀਂ ਕੀਤੀ।

ਇਸ ਸਭ ਦੇ ਚਲਦੇ ਆਸ਼ਾ ਨੇ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ । ਪਰਿਵਾਰ ਤੋਂ ਵੱਖ ਹੋ ਕੇ ਆਸ਼ਾ ਨੇ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ । ਲਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਰਿਸ਼ਤਾ ਉਹਨਾਂ ਦੀ ਛੋਟੀ ਭੈਣ ਲਈ ਠੀਕ ਨਹੀਂ ਤੇ ਇਸ ਤਰ੍ਹਾਂ ਹੋਇਆ ਵੀ । ਆਸ਼ਾ ਤੇ ਗਣਪਤਰਾਵ ਦੇ ਤਿੰਨ ਬੱਚੇ ਹੋਏ ਪਰ ਉਹਨਾਂ ਦਾ ਵਿਆਹ ਇੱਕ ਮੋੜ ਤੇ ਆ ਕੇ ਖਤਮ ਹੋ ਗਿਆ ।

ਇਸ ਤੋਂ ਬਾਅਦ ਆਸ਼ਾ ਨੇ ਆਰ ਡੀ ਬਰਮਨ ਨਾਲ ਵਿਆਹ ਕੀਤਾ ਇਸ ਦੇ ਬਾਬਜੂਦ ਲਤਾ ਤੇ ਆਸ਼ਾ ਵਿਚਲੀ ਦੂਰੀ ਖਤਮ ਨਹੀਂ ਹੋਈ । ਆਰ ਡੀ ਬਰਮਨ ਪਹਿਲਾ ਤੋਂ ਹੀ ਵਿਆਹੇ ਹੋਏ ਸਨ ਤੇ ਉਹਨਾਂ ਨੇ ਪਹਿਲੀ ਪਤਨੀ ਰੀਤਾ ਪਟੇਲ ਤੋਂ ਤਲਾਕ ਲੈ ਕੇ ਆਸ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ । ਇਸ ਤੋਂ ਬਾਅਦ ਦੋਹਾਂ ਨੇ 1980 ਵਿੱਚ ਵਿਆਹ ਕਰ ਲਿਆ ਸੀ । ਪਰ ਇਹ ਵਿਆਹ ਵੀ ਕੁਝ ਖ਼ਾਸ ਚਿਰ ਨਹੀਂ ਚੱਲ ਸਕਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network