ਇਸ ਕੁੜੀ ਦਾ ਇਹ ਵੀਡੀਓ ਲੋਕਾ ਨੂੰ ਆ ਰਿਹਾ ਹੈ ਏਨਾਂ ਪਸੰਦ ਕਿ ਲਤਾ ਮੰਗੇਸ਼ਕਰ ਨੂੰ ਵੀ ਕਰਨਾ ਪੈ ਗਿਆ ਸ਼ੇਅਰ

Written by  Rupinder Kaler   |  July 07th 2020 03:12 PM  |  Updated: July 07th 2020 03:12 PM

ਇਸ ਕੁੜੀ ਦਾ ਇਹ ਵੀਡੀਓ ਲੋਕਾ ਨੂੰ ਆ ਰਿਹਾ ਹੈ ਏਨਾਂ ਪਸੰਦ ਕਿ ਲਤਾ ਮੰਗੇਸ਼ਕਰ ਨੂੰ ਵੀ ਕਰਨਾ ਪੈ ਗਿਆ ਸ਼ੇਅਰ

ਲਤਾ ਮੰਗੇਸ਼ਕਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਆਪਣੀ ਪਸੰਦ ਨਾ ਪਸੰਦ ਲੋਕਾਂ ਨੂੰ ਦੱਸਦੀ ਰਹਿੰਦੀ ਹੈ । ਹਾਲ ਹੀ ਵਿੱਚ ਲਤਾ ਨੇ ਇੱਕ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਇਸ ਵੀਡੀਓ ਵਿੱਚ ਬੰਗਾਲ ਦੀ ਰਹਿਣ ਵਾਲੀ ਇੱਕ ਕੁੜੀ ਨੇ ਵਿਦੇਸ਼ੀ ਤੇ ਭਾਰਤੀ ਸੰਗੀਤ ਦਾ ਕੰਬੀਨੇਸ਼ਨ ਬਣਾਇਆ ਹੈ, ਜਿਸ ਨੇ ਲਤਾ ਦਾ ਦਿੱਲ ਜਿੱਤ ਲਿਆ ਹੈ । ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ, ਜਦੋਂ ਲਤਾ ਮੰਗੇਸ਼ਕਰ ਕਿਸੇ ਦਾ ਵੀਡੀਓ ਸ਼ੇਅਰ ਕਰਕੇ ਕਿਸੇ ਦੀ ਤਾਰੀਫ ਕੀਤੀ ਹੋਵੇ ।

https://www.instagram.com/p/B_Xck0JH6ZF/

ਇਸ ਵਾਰ ਨਾ ਸਿਰਫ ਵੀਡੀਓ ਸ਼ੇਅਰ ਕੀਤਾ ਹੈ ਬਲਕਿ ਆਸ਼ੀਰਵਾਦ ਵੀ ਦਿੱਤਾ ਹੈ । ਉਹਨਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਨਮਸਕਾਰ ਇਹ ਵੀਡੀਓ ਕਿਸੇ ਨੇ ਭੇਜਿਆ, ਇਸ ਕੁੜੀ ਨੇ ਮਹਾਨ ਆਸਟ੍ਰੀਅਨ ਸੰਗੀਤ ਕਾਰ ਦੀ 40ਵੀਂ Symphony G Minor ਨੂੰ ਭਾਰਤੀ ਸਰਗਮ ਵਿੱਚ ਬਹੁਤ ਵਧੀਆ ਤਰੀਕੇ ਨਾਲ ਗਾਇਆ ਹੈ ।

https://twitter.com/mangeshkarlata/status/1280038660168192001

ਮੈਂ ਇਸ ਨੂੰ ਆਸ਼ੀਰਵਾਦ ਦਿੰਦੀ ਹਾਂ ਕਿ ਇਹ ਚੰਗੀ ਗਾਇਕਾ ਬਣੇ’ । ਇਸ ਵੀਡੀਓ ਵਾਲੀ ਕੁੜੀ ਨੇ ਵੀ ਲਤਾ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕ ਵੀ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ ।

https://www.instagram.com/p/B-q6tV1H93g/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network