ਲਤਾ ਮੰਗੇਸ਼ਕਰ ਆਪਣੇ ਪਿੱਛੇ ਛੱਡ ਗਈ ਕਰੋੜਾਂ ਦੀ ਜਾਇਦਾਦ, ਜਾਣੋ ਕਿੰਨੀ ਸੀ ਪਹਿਲੀ ਕਮਾਈ

Reported by: PTC Punjabi Desk | Edited by: Shaminder  |  February 07th 2022 03:53 PM |  Updated: February 07th 2022 03:53 PM

ਲਤਾ ਮੰਗੇਸ਼ਕਰ ਆਪਣੇ ਪਿੱਛੇ ਛੱਡ ਗਈ ਕਰੋੜਾਂ ਦੀ ਜਾਇਦਾਦ, ਜਾਣੋ ਕਿੰਨੀ ਸੀ ਪਹਿਲੀ ਕਮਾਈ

ਲਤਾ ਮੰਗੇਸ਼ਕਰ (Lata Mageshkar)ਨੇ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਉਹ ਭਾਵੇਂ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਆਪਣੇ ਗੀਤਾਂ ਦੇ ਜ਼ਰੀਏ ਉਹ ਸਾਡੇ ਵਿਚਕਾਰ ਮੌਜੂਦ ਰਹਿਣਗੇ ।ਲਤਾ ਮੰਗੇਸ਼ਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1942 'ਚ ਕੀਤੀ ਸੀ ।ਆਪਣੇ ਸੰਗੀਤਕ ਸਫਰ ਦੇ ਦੌਰਾਨ ਉਨ੍ਹਾਂ ਨੇ 36 ਭਾਸ਼ਾਵਾਂ ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਗੀਤ ਗਾਏ ਹਨ । ਆਪਣੇ ਇਸ ਲੰਮੇ ਸੰਗੀਤਕ ਸਫਰ ਦੇ ਦੌਰਾਨ ਉਨ੍ਹਾਂ ਨੇ ਕਰੋੜਾਂ ਰੁਪਏ ਕਮਾਏ । ਪਰ ਗਾਇਕਾ ਦੀ ਪਹਿਲੀ ਕਮਾਈ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ।

Image Source: Instagram

ਹੋਰ ਪੜ੍ਹੋ : ਅਦਾਕਾਰਾ ਕਰਿਸ਼ਮਾ ਤੰਨਾ ਨੇ ਡਾਂਸ ਕਰਦੇ ਹੋਏ ਕੀਤੀ ਐਂਟਰੀ, ਵਿਆਹ ਤੋਂ ਬਾਅਦ ਵਾਇਰਲ ਹੋਇਆ ਵੀਡੀਓ

ਉਨ੍ਹਾਂ ਦੀ ਪਹਿਲੀ ਕਮਾਈ ਮਹਿਜ਼ ਪੱਚੀ ਰੁਪਏ ਸੀ। ਇੱਕ ਰਿਪੋਰਟ ਮੁਤਾਬਕ, ਲਤਾ ਮੰਗੇਸ਼ਕਰ ਦੀ ਕੁੱਲ ਜਾਇਦਾਦ ਲਗਪਗ 50 ਮਿਲੀਅਨ ਅਮਰੀਕੀ ਡਾਲਰ ਹੈ, ਜੋ ਕਿ ਭਾਰਤੀ ਰੁਪਏ ’ਚ ਲਗਪਗ 368 ਕਰੋੜ ਰੁਪਏ ਬਣਦੀ ਹੈ। ਲਤਾ ਜੀ ਦੀ ਜ਼ਿਆਦਾਤਰ ਕਮਾਈ ਉਨ੍ਹਾਂ ਦੇ ਗੀਤਾਂ ਦੀ ਰਾਇਲਟੀ ਤੇ ਉਨ੍ਹਾਂ ਦੇ ਨਿਵੇਸ਼ਾਂ ਤੋ ਆਈ ਸੀ।

ਭਾਰਤ ਰਤਨ ਲਤਾ ਜੀ ਦਾ ਦੱਖਣੀ ਮੁੰਬਈ ਦੇ ਪੇਡਰ ਰੋਡ ’ਤੇ ਪ੍ਰਭੂ ਕੁੰਜ ਭਵਨ ਨਾਂ ਦਾ ਘਰ ਹੈ।  ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ ਕਰੋੜਾਂ ’ਚ ਹੈ। ਲਤਾ ਮੰਗੇਸ਼ਕਰ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਭੈਣ ਭਰਾ ਰਹਿ ਗਏ ਹਨ ।ਉਨ੍ਹਾਂ ਦੀ ਚਿਖਾ ਨੂੰ ਅਗਨੀ ਵੀ ਉਨ੍ਹਾਂ ਦੇ ਭਰਾ ਨੇ ਹੀ ਦਿੱਤੀ ਸੀ ।ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਗਾਇਕਾ ਦਾ ਭਰਾ ਹੀ ਹੋ  ਸਕਦਾ ਹੈ ਹਾਲਾਂਕਿ ਇਸ ਦਾ ਅਧਿਕਾਰਕ ਤੌਰ ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network