ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ

written by Rupinder Kaler | February 10, 2021

ਬੀਤੇ ਦਿਨ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਰਾਜੀਵ ਕਪੂਰ ਦੀਆਂ ਅੰਤਿਮ ਰਸਮਾਂ ਵੱਡੇ ਭਰਾ ਰਣਧੀਰ ਕਪੂਰ ਨੇ ਨਿਭਾਈਆਂ। ਰਾਜੀਵ ਦੇ ਦੇਹਾਂਤ ਨੇ ਕਪੂਰ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ । ਬਾਲੀਵੁੱਡ ਦੇ ਹਰ ਸਿਤਾਰੇ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਹੋਰ ਪੜ੍ਹੋ : ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਘਰ ਵਿੱਚ ਰਖਵਾਏ ਪਾਠ, ਸਰਬਤ ਦੇ ਭਲੇ ਦੀ ਕੀਤੀ ਅਰਦਾਸ ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ ਇਸ ਸਭ ਦੇ ਚਲਦੇ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਜੀਵ ਕਪੂਰ ਦਾ ਚੌਥਾ ਨਹੀਂ ਕੀਤਾ ਜਾਵੇਗਾ। ਰਾਜੀਵ ਦੀ ਭਾਬੀ ਨੀਤੂ ਸਿੰਘ ਨੇ ਇਹ ਸੂਚਨਾ ਇੰਸਟਾਗ੍ਰਾਮ ਰਾਹੀਂ ਸਾਂਝਾ ਕੀਤੀ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਮੌਜੂਦਾ ਕੋਰੋਨਾ ਵਾਇਰਸ ਪੈਨਡੇਮਿਕ ਕਾਰਨ ਸੁੱਰਖਿਆ ਕਾਰਨਾਂ ਦੇ ਚੱਲ਼ਦਿਆਂ ਸਵਰਗੀ ਮਿਸਟਰ ਰਾਜੀਵ ਕਪੂਰ ਦਾ ਚੌਥਾ ਨਹੀਂ ਹੋਵੇਗਾ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਪੂਰਾ ਰਾਜ ਕਪੂਰ ਪਰਿਵਾਰ ਇਸ ਦੁੱਖ 'ਚ ਨਾਲ ਹੈ। ਕਪੂਰ ਪਰਿਵਾਰ ਲਈ ਪਿਛਲੇ ਕੁਝ ਸਾਲ ਕਾਫੀ ਮੁਸ਼ਕਲਾਂ ਨਾਲ ਲੰਘੇ ਹਨ। 2018 'ਚ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ ਦਾ ਦੇਹਾਂਤ ਹੋਇਆ ਸੀ। ਜਨਵਰੀ 'ਚ ਰਾਜ ਕਪੂਰ ਦੀ ਵੱਡੀ ਕੁੜੀ ਰਿਤੂ ਨੰਦਾ ਦੁਨੀਆ ਛੱਡ ਕੇ ਚੱਲੀ ਗਈ। ਫਿਰ ਅਪ੍ਰੈਲ 'ਚ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ।

0 Comments
0

You may also like