ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ ਕਰਵਾ ਰਹੀ ਹੈ ਵਿਆਹ, ਤਸਵੀਰਾਂ ਵਾਇਰਲ

written by Rupinder Kaler | October 22, 2021

ਸੁਸ਼ਾਂਤ ਸਿੰਘ ਰਾਜਪੂਤ (Sushant Singh Rajput)  ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande’s Mehandi) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਉਸ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਉਹਨਾਂ ਦੀ ਮਹਿੰਦੀ ਤੇ ਹਲਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਅੰਕਿਤਾ ਲੰਮੇ ਸਮੇਂ ਤੋਂ ਵਿੱਕੀ ਜੈਨ ਨੂੰ ਡੇਟ ਕਰ ਰਹੀ ਸੀ । ਅੰਕਿਤਾ (Ankita Lokhande’s Mehandi)  ਪਹਿਲੀ ਵਾਰ ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਨਜ਼ਰ ਆਈ ਸੀ ।

Pic Courtesy: Instagram

ਹੋਰ ਪੜ੍ਹੋ :

ਨੇਹਾ ਕੱਕੜ ਨੂੰ ਵੈਡਿੰਗ ਐਨੀਵਰਸਰੀ ਤੋਂ ਪਹਿਲਾਂ ਰੋਹਨਪ੍ਰੀਤ ਨੇ ਗਿਫਟ ਕੀਤੀ ਚੇਨ, ਨੇਹਾ ਕੱਕੜ ਨੇ ਵੀਡੀਓ ਕੀਤੀ ਸਾਂਝੀ

Pic Courtesy: Instagram

ਸੁਸ਼ਾਂਤ (Sushant Singh Rajput)  ਨੇ ਅੰਕਿਤਾ ਨੂੰ ਨੱਚ ਬੱਲੀਏ ਦੇ ਸੈੱਟ ਤੇ ਪਰਪੋਜ਼ ਵੀ ਕੀਤਾ ਸੀ । ਕਈ ਸਾਲ ਚੱਲਿਆ ਇਹ ਰਿਸ਼ਤਾ ਟੁੱਟ ਗਿਆ ਸੀ ਬਾਅਦ ਵਿੱਚ ਸੁਸ਼ਾਂਤ ਰੀਆ ਚੱਕਰਵੱਤੀ ਦੇ ਨਾਲ ਰਹਿਣ ਲੱਗ ਗਏ ਸਨ । ਸੁਸ਼ਾਂਤ ਤੋਂ ਰਿਸ਼ਤਾ ਤੋੜਨ ਤੋਂ ਬਾਅਦ ਅੰਕਿਤਾ (Ankita Lokhande’s Mehandi)  ਉਸ ਦੇ ਦੋਸਤ ਵਿੱਕੀ ਜੈਨ ਨਾਲ ਰਿਲੇਸ਼ਨ ਵਿੱਚ ਆਈ ਸੀ । ਲੰਮੇ ਸਮੇਂ ਤੋਂ ਡੇਟ ਕਰਨ ਤੋਂ ਬਾਅਦ ਅੰਕਿਤਾ ਵਿੱਕੀ ਨਾਲ ਵਿਆਹ ਕਰਨ ਜਾ ਰਹੀ ਹੈ ।

 

View this post on Instagram

 

A post shared by Ankita Lokhande (@lokhandeankita)

ਅੰਕਿਤਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਮਹਿੰਦੀ ਤੇ ਹਲਦੀ (Ankita Lokhande’s Mehandi)  ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ । ਅੰਕਿਤਾ ਹਲਦੀ ਦੀ ਰਸਮ ਦੌਰਾਨ ਸਿੰਪਲ ਤੇ ਖੂਬਸੁਰਤ ਨਜ਼ਰ ਆ ਰਹੀ ਹੈ । ਉਸ ਨੇ ਪੀਲੇ ਰੰਗ ਦੀ ਸਾੜ੍ਹੀ ਤੇ ਵਾਲਾਂ ਵਿੱਚ ਗਜਰਾ ਲਗਾਇਆ ਹੋਇਆ ਹੈ । ਇਹਨਾਂ ਰਸਮਾਂ ਦੌਰਾਨ ਅੰਕਿਤਾ ਦੇ ਨਾਲ ਉਸ ਦੇ ਦੋਸਤ ਵੀ ਨਜ਼ਰ ਆ ਰਹੇ ਹਨ ।

You may also like