ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਭਰਾ ਦੇ ਨਾਲ ਕਰਵਾਇਆ ਫੋਟੋ ਸ਼ੂਟ, ਵੀਡੀਓ ਕੀਤਾ ਸਾਂਝਾ

written by Shaminder | September 10, 2021

ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ (Sweetaj Brar) ਨੇ ਪਹਿਲੀ ਵਾਰ ਆਪਣੇ ਭਰਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਵੀਤਾਜ ਬਰਾੜ ਆਪਣੇ ਭਰਾ ਦੇ ਨਾਲ ਫੋਟੋ ਸ਼ੂਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਵੀਤਾਜ ਆਪਣੇ ਭਰਾ ਜੋਸ਼ ਬਰਾੜ (Josh Brar)  ਦੇ ਨਾਲ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।ਦੋਵੇਂ ਭੈਣ ਭਰਾ ਕਿਸੇ ਮੈਗਜ਼ੀਨ ਦੇ ਲਈ ਸ਼ੂਟ ਕਰਵਾਉਂਦੇ ਨਜ਼ਰ ਆਏ ।

Sweetaj ,, -min Image From Instagram

ਹੋਰ ਪੜ੍ਹੋ : ਪੰਜਾਬੀ ਗਾਇਕ ਸਿੰਗਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਸਵੀਤਾਜ ਬਰਾੜ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤੂੰ ਹੀ ਵਜ੍ਹਾ…ਤੇਰੇ ਬਿਨਾਂ ਬੇਵਜ੍ਹਾ ਬੇਕਾਰ ਹੂੰ ਮੈਂ…ਜੋਸ਼ ਬਰਾੜ ਲਵ ਯੂ ਬਾਂਦਰਾ’। ਸੋਸ਼ਲ ਮੀਡੀਆ ‘ਤੇ ਦੋਵਾਂ ਭੈਣ ਭਰਾਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਬੰਟੀ ਬੈਂਸ ਨੇ ਵੀ ਇਸ ‘ਤੇ ਇਮੋਜੀ ਪੋਸਟ ਕੀਤੇ ਹਨ ।

ਇਸ ਦੇ ਨਾਲ ਹੀ ਸਵੀਤਾਜ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਸਵੀਤਾਜ ਬਰਾੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਹੇ ਰਾਜ ਬਰਾੜ ਦੀ ਧੀ ਹੈ । ਜਲਦ ਹੀ ਉਹ ਸਿੱਧੂ ਮੂਸੇਵਾਲਾ ਦੇ ਨਾਲ ਫ਼ਿਲਮ ‘ਮੂਸਾ ਜੱਟ’ ‘ਚ ਨਜ਼ਰ ਆਏਗੀ ।

Sweetaj , -min Image From Instagram

 

ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਸਵੀਤਾਜ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ । ਸਵੀਤਾਜ ਆਪਣੇ ਪਿਤਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ।

0 Comments
0

You may also like