ਮਰਹੂਮ ਗਾਇਕ ਰਾਜ ਬਰਾੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਗੀਤ ‘ਜਿੰਦ’, ਰਾਜ ਬਰਾੜ ਦੀ ਪਤਨੀ ਆਈ ਗੀਤ ‘ਚ ਨਜ਼ਰ

written by Shaminder | January 19, 2022

ਸਵੀਤਾਜ ਬਰਾੜ (Sweetaj Brar )ਆਪਣੇ ਪਿਤਾ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰਨ ‘ਚ ਜੁਟੀ ਹੋਈ ਹੈ । ਆਪਣੇ ਪਿਤਾ ਦੇ ਇੱਕ ਅਜਿਹੇ ਹੀ ਅਧੂਰੇ ਗੀਤ ਨੂੰ ਸਵੀਤਾਜ ਬਰਾੜ ਨੇ ਪੂਰਾ ਕਰਵਾਇਆ ਹੈ । ਜਿਸ ‘ਚ ਮਰਹੂਮ ਰਾਜ ਬਰਾੜ (Raj Brar) ਦੀ ਪਤਨੀ ਬਿੰਦੂ ਬਰਾੜ (Bindu Brar) ਨਜ਼ਰ ਆ ਰਹੀ ਹੈ । ਇਸ ਗੀਤ ‘ਚ ਮਰਹੂਮ ਅਦਾਕਾਰ ਰਾਜ ਬਰਾੜ ਦੀ ਆਵਾਜ਼ ਹੈ ਅਤੇ ਇਸ ਦੇ ਬੋਲ ਵੀ ਖੁਦ ਰਾਜ ਬਰਾੜ ਨੇ ਲਿਖੇ ਸਨ । ਇਸ ਗੀਤ ਨੂੰ ‘ਜਿੰਦ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਦੇ ਨਾਲ ਹੀ ਬਿੰਦੂ ਬਰਾੜ ਆਪਣੇ ਮਰਹੂਮ ਪਤੀ ਦੇ ਸੁਫ਼ਨਿਆਂ ‘ਚ ਡੁੱਬੀ ਨਜ਼ਰ ਆ ਰਹੀ ਹੈ ।

Raj And Bindu Brar image From raj brar song

ਹੋਰ ਪੜ੍ਹੋ : ਅਦਾਕਾਰਾ ਭਾਗਿਆ ਸ਼੍ਰੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਪਤੀ ਨੂੰ ਵਧਾਈ

ਇਸ ਗੀਤ ਦੀ ਫੀਚਰਿੰਗ ‘ਚ ਜਿੱਥੇ ਬਿੰਦੂ ਬਰਾੜ ਖੁਦ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਬਿੰਦੂ ਅਤੇ ਰਾਜ ਬਰਾੜ ਦੇ ਵਿਆਹ ਵਾਲੇ ਵੀਡੀਓ ਨੂੰ ਵੀ ਵਿਖਾਇਆ ਗਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਚੇਤ ਸਿੰਘ ਨੇ।ਇਸ ਗੀਤ ਨੂੰ ਟੀਮ ਮਿਊਜ਼ਿਕ ਐਂਟਰਟੇਨਮੈਂਟ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਗੀਤ ਦੇ ਬੋਲ ਖੁਦ ਰਾਜ ਬਰਾੜ ਦੇ ਲਿਖੇ ਹੋਏ ਹਨ ।

Raj brar image From raj brar song

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਵੀਤਾਜ ਨੇ ਆਪਣੇ ਪਿਤਾ ਦੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਸੀ ।ਇਸ ਪੋਸਟਰ ‘ਚ ਰਾਜ ਬਰਾੜ ਤੇ ਉਨ੍ਹਾਂ ਦੀ ਪਤਨੀ ਬਿੰਦੂ (ਭਨਿਦੁ ਭਰੳਰ) ਬਰਾੜ ਨੱਚਦੇ ਹੋਏ ਨਜ਼ਰ ਆ ਰਹੇ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਆਪਣੀ ਆਵਾਜ਼ ‘ਚ ਆਪਣੇ ਪਿਤਾ ਦਾ ਗੀਤ ਰਿਲੀਜ਼ ਕਰ ਚੁੱਕੀ ਹੈ । ਉਨ੍ਹਾਂ ਦੇ ਪਿਤਾ ਰਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਸੀ । ਸਵੀਤਾਜ ਬਰਾੜ ਵੀ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਅਦਾਕਾਰੀ ਅਤੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੀ ਹੈ ।

 

You may also like