ਕਿਸਾਨਾਂ ਦੇ ਸਮਰਥਨ ‘ਚ ਗਾਇਆ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਆਖਰੀ ਗੀਤ ਜਲਦ ਹੋਵੇਗਾ ਰਿਲੀਜ਼, ਪੁੱਤਰ ਨੇ ਪੋਸਟਰ ਕੀਤਾ ਸਾਂਝਾ

Written by  Shaminder   |  September 03rd 2021 11:30 AM  |  Updated: September 03rd 2021 11:30 AM

ਕਿਸਾਨਾਂ ਦੇ ਸਮਰਥਨ ‘ਚ ਗਾਇਆ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਆਖਰੀ ਗੀਤ ਜਲਦ ਹੋਵੇਗਾ ਰਿਲੀਜ਼, ਪੁੱਤਰ ਨੇ ਪੋਸਟਰ ਕੀਤਾ ਸਾਂਝਾ

ਕਿਸਾਨਾਂ ਦੇ ਹੱਕ ‘ਚ ਕਈ ਕਲਾਕਾਰਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਪੰਜਾਬੀ ਇੰਡਸਟਰੀ ਦੇ ਮਹਾਨ ਫਨਕਾਰ ਸਰਦੂਲ ਸਿਕੰਦਰ (Sardool Sikander ) ਵੀ ਕਿਸਾਨਾਂ  (Farmers)ਦੇ ਪ੍ਰਦਰਸ਼ਨ ‘ਚ ਕਈ ਵਾਰ ਸ਼ਾਮਿਲ ਹੋਏ ਸਨ । ਪਰ ਹੁਣ ਸਰਦੂਲ ਸਿਕੰਦਰ ਦੇ ਪੁੱਤਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਪਾਪਾ ਹਮੇਸ਼ਾ ਹੱਕ ਸੱਚ ਦੀ ਲੜਾਈ ‘ਚ ਸਭ ਦੇ ਨਾਲ ਅੱਗੇ ਹੋ ਕੇ ਸ਼ਮੂਲੀਅਤ ਕਰਦੇ ਸੀ ।

Sardool sikander,-min Image From Instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਰੋ-ਰੋ ਕੇ ਬੁਰਾ ਹਾਲ

ਜਿੱਥੇ ਕਿਤੇ ਵੀ ਕਿਸੇ ਬੇਕਸੂਰ ਦਾ ਹੱਕ ਖੋਹਿਆ ਜਾਂਦਾ ਸੀ, ਉਸ ਦੇ ਸੱਚ ਨੂੰ ਝੂਠ ਦੀ ਦੀਵਾਰ ਅੱਗੇ ਨੀਚਾ ਦਿਖਾਇਆ ਜਾਂਦਾ ਸੀ ਅਤੇ ਇਨਸਾਫ਼ ਦੀ ਮੰਗ ਕਰਦਿਆਂ ਅਵਾਜ਼ਾਂ ਨੂੰ ਧੱਕੇ ਦੇ ਨਾਲ ਦਬਾਇਆ ਜਾਂਦਾ ਸੀ, ਉੱਥੇ-ਉੱਥੇ, ਜਨਾਬ ਸਰਦੂਲ ਸਿਕੰਦਰ ਸਾਹਿਬ, ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਂਦੇ ਸੀ । ਜ਼ੁਲਮ ਤੋਂ ਪੀੜਤ ਹੋਈਆਂ ਰੂਹਾਂ ਨੂੰ ਪੁਰਜ਼ੋਰ ਹੌਸਲਾ ਦੇ ਕੇ ਉਨ੍ਹਾਂ ਦਾ ਸਾਥ ਨਿਭਾਉਂਦੇ ਸੀ ਅਤੇ ਉਨ੍ਹਾਂ ਦੇ ਹੱਕ ਸੱਚ ਦੀ ਲੜਾਈ ਵਿੱਚ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਨਿਭਾਉਂਦੇ ਸੀ ਅਤੇ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣ ਦੀ ਸੋਚ ਰੱਖਦੇ ਸੀ ।

Sardool Sikander,,-min

ਅੱਜ ਦੇ ਦੌਰ ‘ਚ ਇੱਕ ਅਜਿਹਾ ਜ਼ੁਲਮ ਜੋ ਅੰਨ ਦਾਤਾ ਦੇ ਉੱਤੇ ਢਾਹਿਆ ਜਾ ਰਿਹਾ ਹੈ। ਉਸ ਦੇ ਨਾਲ ਅੱਜ ਪੂਰੀ ਦੁਨੀਆ ਵਾਕਿਫ ਹੈ । ਉਨ੍ਹਾਂ ਕਿਸਾਨਾਂ ਲਈ ਇੱਕ ਅਜਿਹਾ ਗੀਤ ਜੋ ਸਰਦੂਲ ਸਿਕੰਦਰ ਸਾਹਿਬ ਨੇ ਆਪਣੀ ਬੁਲੰਦ ਆਵਾਜ਼ ‘ਚ ਧਰਨੇ ‘ਤੇ ਬੈਠੇ ਅਤੇ ਕਦੇ ਨਾ ਹਾਰਨ ਵਾਲੇ ਕਿਸਾਨਾਂ ਦਾ ਹੌਸਲਾ ਵਧਾਉਣ ਦੇ ਲਈ ਆਪਣੇ ਆਖਰੀ ਸਮੇਂ ਰਿਕਾਰਡ ਕੀਤਾ ਸੀ ।

ਜਸਬੀਰ ਗੁਣਾਚਾਰੀਆਂ ਜੀ ਦੀ ਸੱਚੀ ਸੋਚ ਅਤੇ ਸੁੱਚੀ ਕਲਮ ਨਾਲ ਲਿਖਿਆ ਇਹ ਗੀਤ ਹੁਣ ਅਸੀਂ ਸਕਾਈ ਬੀਟਸ ਦੇ ਰਾਹੀਂ ਤੁਹਾਡੀ ਸਭ ਦੀ ਸੇਵਾ ‘ਚ ਲੈ ਕੇ ਆ ਰਹੇ ਹਾਂ। ਉਮੀਦ ਹੈ ਕਿ ਓਨਾਂ ਹੀ ਪਿਆਰ ਦਓਗੇ ਜਿਨ੍ਹਾਂ ਜਨਾਬ ਸਰਦੂਲ ਸਿਕੰਦਰ ਸਾਹਿਬ ਦੇ ਹਰ ਗੀਤ ਨੂੰ ਤੁਸੀਂ ਹਮੇਸ਼ਾ ਦਿੱਤਾ’।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network