ਪਵ ਧਾਰਿਆ ਦਾ ਨਵਾਂ ਗੀਤ ਨੈਣ ਹੋਇਆ ਰਿਲੀਜ਼

Reported by: PTC Punjabi Desk | Edited by: PTC Buzz  |  November 30th 2017 08:07 AM |  Updated: November 30th 2017 08:07 AM

ਪਵ ਧਾਰਿਆ ਦਾ ਨਵਾਂ ਗੀਤ ਨੈਣ ਹੋਇਆ ਰਿਲੀਜ਼

ਨਾ ਜਾ ਨਾ ਜਾ ਮਿੱਤਰਾਂ ਤੋਂ ਦੂਰ ਦੇ ਨਾਲ ਪੰਜਾਬ ਤੋਂ ਲੈ ਕੇ ਦੁਬਈ ਤਕ ਤੇ ਪੰਜਾਬੀਅਤ ਤੋਂ ਲੈ ਕੇ ਸ਼ੇਖਾਂ ਤਕ ਨੂੰ ਨਚਾਉਣ ਵਾਲ਼ੇ ਪਵ ਧਾਰਿਆ, ਇਕ ਵਾਰ ਫਿਰ ਤਿਆਰ ਨੇ ਆਪਣੇ ਨਵੇਂ ਗੀਤ ਦੇ ਨਾਲ | ਜੀ ਹਾਂ ਅੱਜ ਉਨ੍ਹਾਂ ਦੇ ਨੈਣ ਸਾਰਿਆਂ ਨੂੰ ਮੱਟਕਾਉਂਣਗੇ ਆਪਣੇ ਨਾਲ |

ਸਾਨੂੰ ਪਤਾ ਤੁਸੀਂ ਸਾਰੇ ਜਲਦ ਤੋਂ ਜਲਦ ਪਵ ਧਾਰਿਆ ਦਾ ਇਹ ਗੀਤ ਸੁਣਨਾ ਚਾਹੁੰਦੇ ਹੋ, ਪਰ ਜਨਾਬ ਕਹਿੰਦੇ ਨੇ ਨਾ ਕਿ “ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਵੱਧ ਕਿੱਸੇ ਨੂੰ ਕੁਝ ਵੀ ਨੀਂ ਮਿਲਦਾ” | ਪਰ ਤੁਹਾਡਾ ਸਾਰਿਆਂ ਦਾ ਨੈਣ ਦੇ ਲਈ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨੈਣ Nain ਦਾ ਟੀਜ਼ਰ ਹੀ ਯੂਟੀਊਬ ਤੇ ਤਰੇਂਡਿੰਗ ਦੇ ਵਿੱਚ ਹੈ | ਇਸ ਕਰਕੇ ਅਸੀਂ ਤਾਂ ਇਹ ਅੰਦਾਜ਼ਾ ਲਗਾ ਸਕਦੇ ਆਂ ਕਿ ਹੁਣ ਇਸ ਗੀਤ ਨੂੰ ਕਿਨ੍ਹਾ ਕੁ ਪਿਆਰ ਮਿਲਣ ਵਾਲ਼ਾ ਹੈ | ਜੇ ਤੁਸੀਂ ਵੀ ਵੇਖਣ ਚਾਹੁੰਦੇ ਹੋ ਇਹ ਗੀਤ ਤੇ ਤੁਹਾਨੂੰ ਕੀਤੇ ਜਾਣ ਦੀ ਲੋੜ ਨੀਂ ਬੱਸ ਆਪਣਾ ਪਸੰਦੀਦਾ ਚੈਨਲ PTC Punjabi ਲਾਓ ਤੇ ਇਸ ਗੀਤ ਦਾ ਆਨੰਦ ਲੋ !


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network