ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ 

Written by  Rupinder Kaler   |  October 27th 2018 05:56 AM  |  Updated: October 27th 2018 05:56 AM

ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ 

ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਜੀ ਹਾਂ ਉਹਨਾਂ ਦਾ ਨਵਾਂ ਗਾਣਾ 'ਪੁੱਤ ਜੱਟ ਦਾ' ਰਿਲੀਜ਼ ਹੋ ਗਿਆ ਹੈ ।ਦਿਲਜੀਤ ਨੇ ਇਸ ਗਾਣੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ । ਇਸ ਗਾਣੇ ਦੇ ਬੋਲ ਈਕਾ ਨੇ ਲਿਖੇ ਹਨ ।ਇਸ ਗਾਣੇ ਦਾ ਮਿਉਜ਼ਿਕ ਆਰਚੀ ਹਾਈਪ ਨੇ ਬਣਾਇਆ ਹੈ ।ਇਸ ਗਾਣੇ ਦੇ ਪੂਰੇ ਪ੍ਰੋਜੈਕਟ ਤੇ ਕੰਮ ਕਰਨ ਡੋਪ ਨੇ ਕੀਤਾ ਹੈ । ਗਾਣੇ ਨੂੰ ਸਪੀਡ ਰਿਕੋਰਡ ਵੱਲੋਂ ਜਾਰੀ ਕੀਤਾ ਗਿਆ ਹੈ ।

ਹੋਰ ਵੇਖੋ :ਜਦੋਂ ਕਲੇਰ ਕੰਠ ਬੱਚਿਆਂ ਦੀ ਪਰਫਾਰਮੈਂਸ ਦੌਰਾਨ ਹੋ ਗਏ ਭਾਵੁਕ,ਵੇਖੋ ਵੀਡਿਓ

https://www.youtube.com/watch?time_continue=40&v=In0oiD2PDSc

ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਲਗਜ਼ਰੀ ਲਾਈਫ ਨੂੰ ਦਿਖਾਇਆ ਗਿਆ ਹੈ ।ਗਾਣਾ ਵਿਦੇਸ਼ੀ ਮਾਡਲਾਂ ਨੂੰ ਲੈ ਕੇ ਫਿਲਮਾਇਆ ਗਿਆ ਹੈ । ਇਸ ਗਾਣੇ ਵਿੱਚ ਖੁਬਸ਼ੁਰਤ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ । ਜਿਸ ਨੂੰ ਮਨਾਉਣ ਲਈ ਦਿਲਜੀਤ ਚੈਲੇਂਜ ਕਰਦੇ ਹਨ ।ਗੀਤ ਦੇ ਟਾਈਟਲ ਵਾਂਗ ਹੀ ਦਿਲਜੀਤ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇਕਰ ਜੱਟ ਆਪਣੀ ਆਈ ਤੇ ਆ ਜਾਣ ਤਾਂ ਹਰ ਚੈਲੇਂਜ ਨੂੰ ਪੂਰਾ ਕਰਨ ਦਾ ਉਹ ਦਮ ਰੱਖਦੇ ਹਨ ।ਹਰ ਵਾਰ ਦੀ ਤਰ੍ਹਾਂ  ਇਹ ਗਾਣਾ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ਹੋਰ ਵੇਖੋ :ਗਗਨ ਕੋਕਰੀ ਦਾ ਜਗਿਆ ‘ਲਾਟੂ’, ਹੋਇਆ ਚਾਨਣ ਦੇਖੋ ਕਿਸ ਤਰ੍ਹਾਂ

https://www.instagram.com/p/BpbF419lqzI/?taken-by=diljitdosanjh

ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।ਦਿਲਜੀਤ ਦੋਸਾਂਝ ਦਾ ਇਹ ਗੀਤ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਹਰ ਵਾਰ ਦੀ ਤਰ੍ਹਾਂ ਦਿਲਜੀਤ ਨੇ ਇਸ ਗਾਣੇ ਵਿੱਚ ਵੀ ਉਹਨਾਂ ਨੇ ਕੁਝ ਨਵਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋਰ ਗਾਣਿਆਂ ਵਾਂਗ ਦਲਜੀਤ ਦਾ ਇਹ ਗਾਣਾ ਵੀ ਸੂਪਰ ਡੂਪਰ ਹਿੱਟ ਹੋਣ ਦੀ ਉਮੀਦ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network