ਜੈਜ਼ੀ ਬੀ ਰਿਕਾਰਡਸ ਲੈ ਕੇ ਆਏ ਨੇ ਇਕ ਧਾਰਮਿਕ ਗੀਤ "ਸ਼ਹੀਦ ਕੌਮ ਦੇ"

Written by  Gourav Kochhar   |  December 22nd 2017 12:15 PM  |  Updated: December 22nd 2017 12:15 PM

ਜੈਜ਼ੀ ਬੀ ਰਿਕਾਰਡਸ ਲੈ ਕੇ ਆਏ ਨੇ ਇਕ ਧਾਰਮਿਕ ਗੀਤ "ਸ਼ਹੀਦ ਕੌਮ ਦੇ"

ਜੈਜ਼ੀ ਬੀ ਰਿਕਾਰਡਸ ਵਿਚ ਜਾਰੀ ਜੋਏ ਗੀਤ ਬੰਬ ਗਾਣਾ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ | ਇਸ ਵਿਚ ਕੋਈ ਸ਼ੱਕ ਨਹੀਂ ਜੈਜ਼ੀ ਬੀ ਦੇ ਹੁਣ ਤਕ ਜਾਰੀ ਹੋਏ ਹਰ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਗਾਇਆ ਹੈ | ਜੈਜ਼ੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹਰ ਤਰਾਂ ਦੇ ਗੀਤ ਗਏ ਨੇ ਫਿਰ ਚਾਹੇ ਉਹ ਰੋਮਾੰਟਿਕ ਹੋਵੇ, ਧਾਰਮਿਕ ਹੋਵੇ ਜਾਂ ਐਕਸ਼ਨ ਗੀਤ ਹੋਵੇ | ਜੈਜ਼ੀ ਨੇ ਹਰ ਗੀਤ ਤੇ ਵਾਹ ਵਾਹੀ ਲੁੱਟੀ ਹੈ |

ਪਰ ਹੁਣ ਜੈਜ਼ੀ ਬੀ ਸਾਹਿਬਜ਼ਾਦਿਆ, ਮਾਤਾ ਗੁਜ਼ਰੀ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਪਵਿੱਤਰ ਯਾਦ ਵਿਚ ਇਕ ਧਾਰਮਿਕ ਗੀਤ "ਸ਼ਹੀਦ ਕੌਮ ਦੇ" ਸਮਰਪਿਤ ਕਰ ਰਹੇ ਨੇ । Jazzy B Records ਵੱਲੋਂ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਨਾਲ ਭੇਟ ਕੀਤਾ ਜਾ ਰਿਹਾ ਹੈ । ਇਸਦਾ ਪਹਿਲਾ ਭਾਗ ਰਿਲੀਜ਼ ਹੋ ਚੁੱਕਾ ਹੈ | ਇਸਦੇ ਪਹਿਲੇ ਭਾਗ ਨੂੰ ਜੈਜ਼ੀ ਬੀ ਦੇ ਯੂ-ਟਿਊਬ ਚੈਨਲ ਤੇ ਵੇਖਿਆ ਜਾ ਸਕਦਾ ਹੈ ।

https://www.youtube.com/watch?v=cajLvoOstf8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network