ਜਲਦੀ ਰਿਲੀਜ਼ ਹੋ ਰਹੀ ਹੈ ਨੀਰੂ ਬਾਜਵਾ ਦੀ ਫ਼ਿਲਮ "ਲੌਂਗ ਲਾਚੀ"

Reported by: PTC Punjabi Desk | Edited by: Pradeep Singh  |  September 22nd 2017 10:25 AM |  Updated: September 22nd 2017 10:25 AM

ਜਲਦੀ ਰਿਲੀਜ਼ ਹੋ ਰਹੀ ਹੈ ਨੀਰੂ ਬਾਜਵਾ ਦੀ ਫ਼ਿਲਮ "ਲੌਂਗ ਲਾਚੀ"

ਨੀਰੂ ਬਾਜਵਾ ਦੀ ਅਦਾਕਾਰੀ ਦਾ ਤਾਂ ਹਰ ਕੋਈ ਦੀਵਾਨਾ ਹੈ, ਇਹ ਇੱਕਲੀ ਅਜਿਹੀ ਅਦਾਕਾਰਾ ਹੈ ਜਿਸਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਬਤੌਰ ਲੀਡ ਅੱਜ ਤਕ ਸਭ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਨੇ | ਹੁਣ ਨੀਰੂ ਬਾਜਵਾ ਅਦਾਕਾਰੀ ਤੋਂ ਹਟਕੇ ਪ੍ਰੋਡਕਸ਼ਨ ਵੱਲ ਧਿਆਨ ਦੇ ਰਹੀ ਹੈ |

ਚੰਨੋ ਤੇ ਸਰਗੀ ਤੋਂ ਬਾਅਦ ਨੀਰੂ ਬਾਜਵਾ ਦੇ ਪ੍ਰੋਡਕਸ਼ਨ ਹਾਊਸ ਦੀ ਤੀਜੀ ਫ਼ਿਲਮ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਇਸ ਫ਼ਿਲਮ ਦਾ ਨਾਂ ਹੈ "ਲੌਂਗ ਲਾਚੀ" | ਜਿੰਨਾ ਕਮਾਲ ਦਾ ਇਸ ਫ਼ਿਲਮ ਦਾ ਨਾਂ ਹੈ ਉੰਨੇ ਹੀ ਕਮਾਲ ਇਸ ਫ਼ਿਲਮ 'ਚ ਕੰਮ ਕਰਨ ਵਾਲੇ ਅਦਾਕਾਰ ਨੇ | ਆਪਣੀਆਂ ਫ਼ਿਲਮਾਂ ਦੇ ਨਿਰਦੇਸ਼ਨ ਤੋਂ ਸਭ ਨੂੰ ਆਪਣਾ ਦੀਵਾਨਾ ਬਣਾ ਲੈਣ ਵਾਲੇ ਅੰਬਰਦੀਪ ਸਿੰਘ ਹੁਣ ਅਦਾਕਾਰੀ 'ਚ ਵੀ ਡੈਬਿਊ ਕਰਨ ਜਾ ਰਹੇ ਹਨ |

ਹੁਣ ਵੇਖਣਾ ਇਹ ਹੈ ਕਿ ਜਿੰਨਾ ਪਿਆਰ ਲੋਕਾਂ ਨੇ ਅੰਬਰਦੀਪ ਦੇ ਨਿਰਦੇਸ਼ਨ ਨੂੰ ਦਿੱਤਾ ਹੈ ਕੀ ਉੰਨਾ ਪਿਆਰ ਉਹਨਾਂ ਦੀ ਅਦਾਕਾਰੀ ਨੂੰ ਮਿਲੇਗਾ ਜਾਂ ਨਹੀਂ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network