'ਲੌਂਗ ਲਾਚੀ' ਬਣਿਆ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਗਾਣਾ
2018 ਵਿੱਚ ਆਈ ਫ਼ਿਲਮ 'ਲੌਂਗ ਲਾਚੀ' ਦਾ ਟਾਈਟਲ ਸੌਂਗ 'ਲੌਂਗ ਲਾਚੀ' ਨੇ ਯੂਟਿਊਬ ਤੇ ਸਭ ਨੂੰ ਪਛਾੜ ਦਿੱਤਾ ਹੈ ਕਿਉਂਕਿ ਯੂਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਗੀਤਕਾਰ ਹਰਮਨਜੀਤ ਵੱਲੋਂ ਲਿਖੇ ਇਸ ਗੀਤ ਨੂੰ ਮੰਨਤ ਨੂਰ ਨੇ ਗਾਇਆ ਸੀ ਜਦੋਂ ਕਿ ਗੁਰਮੀਤ ਨੇ ਇਸ ਦਾ ਸੰਗੀਤ ਤਿਆਰ ਕੀਤਾ ਸੀ । ਇਸ ਗਾਣੇ ਨੇ ਆਉਂਦੇ ਹੀ ਧਮਾਲ ਮਚਾ ਦਿੱਤੀ ਸੀ ।
https://www.instagram.com/p/BwC1Ct4ngOD/
ਇਸ ਗਾਣੇ ਦੇ ਯੂਟਿਊਬ ਤੇ ਹੁਣ ਤੱਕ 755 ਮਿਲੀਅਨ ਵੀਊਜ਼ ਹੋ ਚੁੱਕੇ ਹਨ । ਇਸ ਗਾਣੇ ਨੂੰ ਬਾਲੀਵੁੱਡ ਫ਼ਿਲਮ 'ਲੁਕਾ ਛਿੱਪੀ' ਵਿੱਚ ਵੀ ਨਵੇਂ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਸੀ । ਇਹ ਗਾਣਾ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਕਾਫੀ ਮਕਬੂਲ ਹੋਇਆ ਹੈ । ਇਸੇ ਕਰਕੇ ਇਸ ਗਾਣੇ ਨੂੰ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲੇ ਗਾਣੇ ਦਾ ਖਿਤਾਬ ਹਾਸਲ ਹੋਇਆ ਹੈ ।
https://www.instagram.com/p/BwCfu9VHsH3/
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਤਰ੍ਹਾਂ ਦਾ ਖਿਤਾਬ ਫ਼ਿਲਮ ਟਾਈਗਰ ਜਿੰਦਾ ਹੈ ਦੇ ਗਾਣੇ ਸਵੈਗ ਸੇ ਸਵਾਗਤ ਨੂੰ ਹਾਸਲ ਹੋਇਆ ਸੀ ਇਸ ਗਾਣੇ ਦੇ ਹੁਣ ਤੱਕ734 ਮਿਲੀਅਨ ਵੀਵਰਜ ਹਨ ।
https://www.youtube.com/watch?v=Ny6T1WyLK2k