ਜਾਣੋ ਕਿਉਂ ਸਰਦੀਆਂ 'ਚ ਗੁੜ ਖਾਣਾ ਹੈ ਸਿਹਤ ਲਈ ਫਾਇਦੇਮੰਦ

Written by  Pushp Raj   |  December 21st 2021 06:30 PM  |  Updated: December 21st 2021 06:30 PM

ਜਾਣੋ ਕਿਉਂ ਸਰਦੀਆਂ 'ਚ ਗੁੜ ਖਾਣਾ ਹੈ ਸਿਹਤ ਲਈ ਫਾਇਦੇਮੰਦ

ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਗੁੜ ਤੇ ਸ਼ੱਕਰ ਦੀ ਡਿਮਾਂਡ ਵੱਧ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਗੁੜ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਇਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ।

ਗੁੜ ਵਿੱਚ ਐਂਟੀਬੈਕਟੀਰੀਅਲ ਗੁਣ ਤੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ। ਸਰਦਿਆਂ 'ਚ ਗੁੜ ਦੇ ਸੇਵਨ ਨਾਲ ਕਈ ਫਾਇਦੇ ਹੁੰਦੇ ਹਨ।

ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ

ਗੁੜ ਵਿੱਚ ਐਂਟੀਬੈਕਟੀਰੀਅਲ ਗੁਣ ਤੇ ਭਰਪੂਰ ਮਾਤਰਾ ਵਿੱਚ ਆਇਰਨ ਹੁੰਦਾ ਹੈ। ਗੁੜ ਦੇ ਸੇਵਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਤੇ ਇਹ ਸਰੀਰ ਵਿੱਚ ਨਵੇਂ ਰੈਡ ਸੈਲਸ ਬਨਣ ਵਿੱਚ ਮਦਦ ਕਰਦਾ ਹੈ।

COLD AND COUGH Image Source- Google

ਸਰਦੀ ਜ਼ੁਕਾਮ 'ਚ ਲਾਭਦਾਇਕ

ਠੰਢ ਦੇ ਮੌਸਮ ਵਿੱਚ ਬੱਚਿਆਂ ਤੇ ਵੱਡਿਆਂ ਵਿੱਚ ਸਰਦੀ ਜ਼ੁਕਾਮ ਹੋਣਾ ਆਮ ਗੱਲ ਹੈ। ਇਸ ਦੌਰਾਨ ਗਰਮ ਚੀਜਾਂ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਸਰਦੀ ਜ਼ੁਕਾਮ ਨਾਲ ਪੀੜਤ ਲੋਕਾਂ ਦੇ ਲਈ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਗਰਮ ਦੁੱਧ ਜਾਂ ਗੁੜ ਦੀ ਬਰਫੀ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਗੁੜ ਖਾਣ ਨਾਲ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ ਤੇ ਠੰਢ ਦੂਰ ਹੋ ਜਾਂਦੀ ਹੈ।

JAGGREY USES Image Source- Google

ਫੇਫੜਿਆਂ ਲਈ ਚੰਗਾ

ਗੁੜ 'ਚ ਸੇਲੇਨੀਅਮ ਨਾਂਅ ਦਾ ਤੱਤ ਪਾਇਆ ਜਾਂਦਾ ਹੈ, ਇਹ ਇੱਕ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਆਪਣੀ ਖੁਰਾਕ 'ਚ ਗੁੜ ਨੂੰ ਸ਼ਾਮਲ ਕਰੋ। ਇਹ ਗਲੇ ਅਤੇ ਫੇਫੜਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਡਿਲਵਰੀ ਲਈ ਮੰਗੇ 50-50 ਹਜ਼ਾਰ ਰੁਪਏ, ਵੀਡੀਓ ਹੋ ਰਹੀ ਵਾਇਰਲ

ਅਸਥਮਾ ਨੂੰ ਦੂਰ ਕਰਨ ਵਿੱਚ ਮਦਦਗਾਰ

ਅੱਜ ਦੇ ਸਮੇਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਉਮਰ ਦੇ ਲੋਕਾਂ ਵਿੱਚ ਅਸਥਮਾ ਦੇ ਮਰੀਜ਼ ਪਾਏ ਜਾਂਦੇ ਹਨ। ਗੁੜ ਦਾ ਸੇਵਾਨ ਕਰਨਾ ਅਸਥਮਾ ਦੇ ਮਰੀਜ਼ਾਂ ਲਈ ਬੇਹੱਦ ਚੰਗਾ ਮੰਨਿਆ ਜਾਂਦਾ ਹੈ। ਅਸਥਮਾ ਦੇ ਮਰੀਜ਼ਾਂ ਨੂੰ ਰੋਜ਼ਾਨਾ ਥੋੜੀ ਮਾਤਰਾ ਵਿੱਚ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਹੌਲੀ- ਹੌਲੀ ਉਨ੍ਹਾਂ ਦੀ ਸਾਹ ਸਬੰਧੀ ਸਮੱਸਿਆ ਖ਼ਤਮ ਹੋ ਜਾਵੇਗੀ।

 STOMACH PROBLEM Image Source- Google

ਪਾਚਨ ਸ਼ਕਤੀ ਵਧਾਉਂਦਾ ਹੈ ਗੁੜ

ਖਾਣਾ ਖਾ ਲੈਣ ਮਗਰੋਂ ਅਕਸਰ ਲੋਕ ਮਿੱਠਾ ਖਾਣਾ ਪਸੰਦ ਕਰਦੇ ਹਨ, ਜ਼ਿਆਦਾਤਰ ਲੋਕ ਚਾਕਲੇਟ ਜਾਂ ਆਈਸਕ੍ਰੀਮ ਖਾਂਦੇ ਹਨ, ਪਰ ਇਸ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਹੁੰਦਾ। ਖਾਣਾ ਖਾ ਲੈਣ ਮਗਰੋਂ ਮਿੱਠੇ ਵਿੱਚ ਗੁੜ ਖਾਓ। ਗੁੜ ਸਰੀਰ ਦੇ ਅੰਦਰ ਬਨਣ ਵਾਲੇ ਤੇਜ਼ਾਬ ਨੂੰ ਖ਼ਤਮ ਕਰਦਾ ਹੈ ਤੇ ਇਸ ਨਾਲ ਸਾਡੀ ਪਾਚਨ ਸ਼ਕਤੀ ਠੀਕ ਹੁੰਦੀ ਹੈ। ਇਸ ਤੋਂ ਇਲਾਵਾ ਗੁੜ ਦੇ ਸੇਵਨ ਨਾਲ ਪੇਟ ਸਬੰਧੀ ਸਾਰੀਆਂ ਹੀ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network