ਲਹਿੰਬਰ ਹੁਸੈਨਪੁਰੀ ਨੂੰ ਡੂੰਘਾ ਸਦਮਾ, ਮਾਂ ਦੀ ਮੌਤ ਤੋਂ ਦੂਜੇ ਦਿਨ ਬਾਅਦ ਭੈਣ ਦਾ ਹੋਇਆ ਦਿਹਾਂਤ

written by Rupinder Kaler | April 19, 2021 04:11pm

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਤੇ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ । ਇੱਕ ਵੈੱਬਸਾਈਟ ਵਿੱਚ ਛਪੀ ਖਬਰ ਮੁਤਾਬਿਕ ਕੱਲ੍ਹ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੀ ਭੈਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਉਹਨਾਂ ਦਾ ਸਸਕਾਰ ਘਾਟ ਖੁਰਲਾਂ ਕੀਗਰਾ ਜਲੰਧਰ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ ਹੈ ।

ਹੋਰ ਪੜ੍ਹੋ :

ਦੇਖੋ ਵੀਡੀਓ : ਸ਼ਿਵਜੋਤ ਆਪਣੇ ਨਵੇਂ ਰੋਮਾਂਟਿਕ ਗੀਤ ‘Gutt Te Naa’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਲਹਿੰਬਰ ਹੁਸੈਨਪੁਰੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ‘ਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਕੁਝ ਹੀ ਸਮੇਂ ਪਹਿਲਾਂ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਕੱਲ ਮਾਂ ਖੋਹ ਲਈ ਉਸ ਦਾ ਸਿਵਾ ਠੰਡਾ ਨਹੀਂ ਹੋਇਆ ਅੱਜ ਭੈਣ ਵੀ ਖੋਹ ਲਈ ਅੱਜ ਦੁਪਹਿਰ 12 ਵਜੇ ਸੰਸਕਾਰ ਕੀਤਾ ਜਾਵੇਗਾ ਬਡਾਲਾ ਕਲੋਨੀ ਨੇੜੇ ਪ੍ਰਤਾਪ ਨਗਰ ਜੰਲਧਰ ਸ਼ਮਸ਼ਾਨ ਘਾਟ ਖੁਰਲਾਂ ਕੀਗਰਾ ਜੰਲਧਰ ਵਹਿਗੂਰੁ ਮੇਹਰ ਕਰ’।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ‘ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਣ ਵਾਲੀ ਮਾਂ ਅੱਜ ਸਾਨੂੰ ਛੱਡ ਕੇ ਚਲੀ ਗਈ ਹੈ।’

You may also like