Trending:
ਸੜਕ ਕਿਨਾਰੇ ਢਾਬਾ ਚਲਾਉਣ ਵਾਲੀ ਬੇਬੇ ਦੀ ਹੋਈ ਮਦਦ, ਦਿਲਜੀਤ ਦੋਸਾਂਝ ਨੇ ਵੀਡੀਓ ਕੀਤੀ ਸੀ ਸਾਂਝੀ
ਕੁਝ ਦਿਨ ਪਹਿਲਾਂ ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੇ ਇੱਕ ਬਜੁਰਗ ਔਰਤ ਦੀ ਵੀਡੀਓ ਸ਼ੇਅਰ ਕੀਤੀ । ਜਿਸ ਵਿੱਚ ਔਰਤ ਦੱਸਦੀ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੜਕ ਦੇ ਕੰਢੇ ਤੇ ਬੈਠ ਕੇ ਢਾਬਾ ਚਲਾਉਂਦੀ ਹੈ । ਪਰ ਕੋਰੋਨਾ ਵਾਇਰਸ ਕਰਕੇ ਉਸ ਦਾ ਕੰਮ ਠੱਪ ਹੋ ਗਿਆ ਹੈ ।70 ਸਾਲਾ ਔਰਤ ਦੀ ਦੁਖਭਰੀ ਕਹਾਣੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ।

ਹੋਰ ਪੜ੍ਹੋ :

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਸ ਬਜ਼ਰੁਗ ਔਰਤ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਇਸ ਔਰਤ ਨੂੰ ਸੀਨੀਅਰ ਸਿਟੀਜਨ ਵਜੋਂ ਸਤਿਕਾਰ ਕਰਦਿਆਂ ਇੱਕ ਲੱਖ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ 70 ਸਾਲਾ ਬੇਬੇ ਦੇ ਫਗਵਾੜਾ ਗੇਟ ਬਾਜ਼ਾਰ ਵਿਚ ਸੜਕ ਕਿਨਾਰੇ ਇਕ ਛੋਟਾ ਜਿਹਾ ਸਟਾਲ ਹੈ।

ਦਿਲਜੀਤ ਦੁਸਾਂਝ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਬੇਬੇ ਦੱਸਦੀ ਹੈ ਕਿ ਉਹ ਆਪਣਾ ਭੋਜਨ ਕਿਵੇਂ ਤਿਆਰ ਕਰਦੀ ਹੈ। ਉਹ ਦੱਸਦੀ ਹੈ ਕਿ ਉਸ ਦੇ ਖਾਣੇ ਦੀ ਕੀਮਤ ਰੈਸਟੋਰੈਂਟਾਂ ਦੇ ਮੁਕਾਬਲੇ ਵਾਜਬ ਹੈ। ਬੇਬੇ ਜੀ ਸਹਿਜਤਾ ਨਾਲ ਦੱਸਦੀ ਹੈ ਕਿ ਉਸਨੇ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਿਵੇਂ ਕੰਮ ਕਰਨਾ ਸ਼ੁਰੂ ਕੀਤਾ।
https://twitter.com/diljitdosanjh/status/1322936537999319040