Health Tips: ਸੁੱਕੀ ਖੰਘ 'ਚ ਕਰੋ ਕਾਲੇ ਗੁੜ ਦਾ ਸੇਵਨ, ਜਾਣੋ ਇਸ ਦੇ ਫਾਇਦੇ

Written by  Pushp Raj   |  February 05th 2024 06:45 PM  |  Updated: February 05th 2024 06:45 PM

Health Tips: ਸੁੱਕੀ ਖੰਘ 'ਚ ਕਰੋ ਕਾਲੇ ਗੁੜ ਦਾ ਸੇਵਨ, ਜਾਣੋ ਇਸ ਦੇ ਫਾਇਦੇ

Benefits of Black jaggery: ਸਰਦੀਆਂ ਦੇ ਮੌਸਮ 'ਚ ਸਰਦੀ, ਜ਼ੁਖਾਮ ਤੇ ਖੰਘ ਹਰ ਕਿਸੇ ਨੂੰ ਇੱਕ ਵਾਰ ਤਾਂ ਜ਼ਰੂਰ ਹੁੰਦਾ ਹੈ, ਪਰ ਸੁੱਕੀ ਖੰਘ ਅਕਸਰ ਲੋਕਾਂ ਨੂੰ ਬੇਹੱਦ ਪਰੇਸ਼ਾਨ ਕਰਦੀ ਹੈ। ਜੇਕਰ ਤੁਸੀਂ ਵੀ ਸੁੱਕੀ ਖੰਘ ਕਾਰਨ ਪਰੇਸ਼ਾਨ ਹੋ ਤਾਂ ਤੁਹਾਨੂੰ ਕਾਲੇ ਗੁੜ ਦਾ ਸੇਵਨ ਕਰਦਾ ਚਾਹੀਦਾ ਹੈ ਇਹ ਸਾਡੀ ਸਿਹਤ (health) ਲਈ ਕਾਫੀ ਫਾਇਦੇਮੰਦ ਹੁੰਦਾ ਹੈ, ਆਓ ਜਾਣਦੇ ਹਾਂ ਕਿਵੇਂ। 

ਕੀ ਹੁੰਦਾ ਹੈ ਕਾਲਾ ਗੁੜ ? 

ਤੁਸੀਂ ਗੁੜ ਤਾਂ ਬਹੁਤ ਖਾਧਾ ਹੈ ਪਰ ਕੀ ਤੁਸੀਂ ਕਾਲਾ ਗੁੜ  (Black jaggery) ਖਾਧਾ ਹੈ? ਅਸਲ ਵਿਚ, ਕਾਲਾ ਗੁੜ ਇਕ ਰਵਾਇਤੀ ਤੌਰ ’ਤੇ ਬਣਾਇਆ ਗਿਆ ਗੁੜ ਹੈ ਜੋ ਗੰਨੇ ਦੇ ਰਸ ਜਾਂ ਖਜੂਰ ਦੇ ਰਸ ਤੋਂ ਬਣਾਇਆ ਜਾਂਦਾ ਹੈ। ਇਸ ਮਿਆਦ ਦੌਰਾਨ ਇਸ ਨੂੰ ਨਾ ਤਾਂ ਸ਼ੁਧ ਕੀਤਾ ਜਾਂਦਾ ਹੈ ਅਤੇ ਨਾ ਹੀ ਪ੍ਰੋਸੈਸ ਕੀਤਾ ਜਾਂਦਾ ਹੈ। ਫਿਰ ਇਸ ਨੂੰ ਲੰਮੇ ਸਮੇਂ ਤਕ ਇਸ ਤਰ੍ਹਾਂ ਰਖਿਆ ਜਾਂਦਾ ਹੈ। ਇਹ ਜਿੰਨਾ ਪੁਰਾਣਾ ਹੁੰਦਾ ਹੈ, ਇਸ ਦਾ ਰੰਗ ਓਨਾ ਹੀ ਗੂੜ੍ਹਾ ਹੁੰਦਾ ਜਾਂਦਾ ਹੈ। 

 

ਕਾਲਾ ਗੁੜ ਖਾਣ ਦੇ ਫਾਇਦੇ (Benefits of Black jaggery)

ਸੁੱਕੀ ਖੰਘ (dry cough) ਵਿਚ ਕਾਲਾ ਗੁੜ ਖਾਣਾ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਦਰਅਸਲ, ਸੱਭ ਤੋਂ ਪਹਿਲਾਂ ਇਹ ਫੇਫੜਿਆਂ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਫਿਰ ਗਲੇ ਦੀ ਖਾਰਸ਼ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਇਹ ਇਕ ਤਰ੍ਹਾਂ ਦੀ ਗਰਮੀ ਪੈਦਾ ਕਰਦਾ ਹੈ ਤਾਕਿ ਤੁਹਾਨੂੰ ਵਾਰ-ਵਾਰ ਸੁਕੀ ਖਾਂਸੀ ਨਾ ਹੋਵੇ। ਕਾਲਾ ਗੁੜ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਗੁੜ ਉਨ੍ਹਾਂ ਲਈ ਫ਼ਾਇਦੇਮੰਦ ਹੈ ਜੋ ਅਨੀਮੀਆ ਤੋਂ ਪੀੜਤ ਹਨ। ਇਹ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਫਿਰ ਅਨੀਮੀਆ ਦੇ ਲੱਛਣਾਂ ਨੂੰ ਘੱਟ ਕਰਦਾ ਹੈ ਜਿਵੇਂ ਵਾਲ ਝੜਨਾ ਜਾਂ ਕਮਜ਼ੋਰੀ। ਇਸ ਲਈ ਖ਼ਾਸ ਤੌਰ ’ਤੇ ਔਰਤਾਂ ਨੂੰ ਇਸ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।

ਕਾਲਾ ਗੁੜ ਇਮਿਊਨਿਟੀ ਬੂਸਟਰ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਮੌਸਮੀ ਛੂਤ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਗੁੜ ਦੀ ਖ਼ਾਸ ਗੱਲ ਇਹ ਹੈ ਕਿ ਇਹ ਐਂਟੀ-ਬੈਕਟੀਰੀਅਲ ਹੋਣ ਦੇ ਨਾਲ-ਨਾਲ ਐਂਟੀ-ਇੰਫ਼ਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਫੇਫੜਿਆਂ ਵਿਚ ਸੋਜ ਨੂੰ ਰੋਕਦਾ ਹੈ ਅਤੇ ਤੁਹਾਨੂੰ ਇਨਫ਼ੈਕਸ਼ਨ ਤੋਂ ਬਚਾਉਂਦਾ ਹੈ ਅਤੇ ਬਦਲਦੇ ਮੌਸਮ ਵਿਚ ਜ਼ੁਕਾਮ ਅਤੇ ਖੰਘ ਦੇ ਜੋਖਮ ਨੂੰ ਘਟਾਉਂਦਾ ਹੈ।

 

ਹੋਰ ਪੜ੍ਹੋ: World Cancer Day 2024: ਜਾਣੋ ਉਨ੍ਹਾਂ ਭਾਰਤੀ ਸੈਲਬਸ ਬਾਰੇ ਜਿਨ੍ਹਾਂ ਨੇ ਲੜੀ ਕੈਂਸਰ ਨਾਲ ਜੰਗ, ਕੁਝ ਹਾਰੇ ਤੇ ਕੁਝ ਨੇ ਜਿੱਤੀ

ਹੱਡੀਆਂ ਦੀ ਸਿਹਤ ਲਈ ਤੁਸੀਂ ਕਾਲੇ ਗੁੜ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ ਵਿਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਹੱਡੀਆਂ ਦੀ ਘਣਤਾ ਨੂੰ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੀ ਹੈ ਜਿਸ ਨਾਲ ਤੁਹਾਨੂੰ ਹੱਡੀਆਂ ਨਾਲ ਸਬੰਧਤ ਬੀਮਾਰੀਆਂ ਤੋਂ ਲੰਮੇੇ ਸਮੇਂ ਤਕ ਬਚਾਇਆ ਜਾ ਸਕਦਾ ਹੈ। ਇਸ ਲਈ ਇਨ੍ਹਾਂ ਸਾਰੇ ਕਾਰਨਾਂ ਲਈ ਤੁਹਾਨੂੰ ਕਾਲੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network