‘ਲਾਈਮ ਲਾਈਟ’ ‘ਚ ਰਹਿਣਾ ਪਸੰਦ ਕਰਦਾ ਹੈ ਭੁੱਲਰਾਂ ਦਾ ਮੁੰਡਾ, ਵੇਖੋ ਵੀਡੀਓ

Written by  Shaminder   |  July 10th 2020 11:51 AM  |  Updated: July 10th 2020 11:51 AM

‘ਲਾਈਮ ਲਾਈਟ’ ‘ਚ ਰਹਿਣਾ ਪਸੰਦ ਕਰਦਾ ਹੈ ਭੁੱਲਰਾਂ ਦਾ ਮੁੰਡਾ, ਵੇਖੋ ਵੀਡੀਓ

ਡਾਇਮੰਡ ਸਟਾਰ ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ ।ਇਸ ਗੀਤ ਨੂੰ ‘ਲਾਈਮ ਲਾਈਟ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ਅਤੇ ਇਸ ਦਾ ਵੀਡੀਓ ਬਣਾਇਆ ਹੈ ਨਾਮੀ ਡਾਇਰੈਕਟਰ ਸੁੱਖ ਸੰਘੇੜਾ ਨੇ । ਫੀਮੇਲ ਮਾਡਲ ਦੇ ਤੌਰ ਤੇ ਹਰਲੀਨ ਕੰਗ ਨਜ਼ਰ ਆ ਰਹੇ ਨੇ । ਗੀਤ ਨੂੰ ਜੱਸ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/CCcvjewHZCC/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਜੌਹਰ ਵਿਖਾਇਆ ਹੈ । ਫ਼ਿਲਮ ਸੁਰਖੀ ਬਿੰਦੀ ‘ਚ ਸਰਗੁਨ ਮਹਿਤਾ ਦੇ ਨਾਲ ਅਤੇ ਗੁੱਡੀਆਂ ਪਟੋਲੇ ਫ਼ਿਲਮ ‘ਚ ਸੋਨਮ ਬਾਜਵਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CCbMy4pHEQV/

ਇਸ ਤੋਂ ਇਲਾਵਾ ਭੁੱਲਰ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੇਖਦੇ ਹੋਏ ਬੈਸਟ ਡੈਬਿਊ ਮੇਲ ਕੈਟਾਗਿਰੀ ‘ਚ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਸਮਾਰੋਹ 2020 ‘ਚ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।

You May Like This
DOWNLOAD APP


© 2023 PTC Punjabi. All Rights Reserved.
Powered by PTC Network