ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਮੁਲੱਠੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | January 22, 2021

ਕੁਦਰਤ ਨੇ ਸਾਨੂੰ ਕਈ ਨੇਮਤਾ ਨਾਲ ਨਿਵਾਜਿਆ ਹੈ ਜਿਨ੍ਹਾਂ ਵਿੱਚੋਂ ਮੁਲੱਠੀ ਵੀ ਇੱਕ ਹੈ । ਜਿਸ ਦੇ ਬਹੁਤ ਹੀ ਫਾਇਦੇ ਹਨ । ਇਸ ਨੂੰ ਚਬਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ।ਖਾਂਸੀ ਦੀ ਸਮੱਸਿਆ ਹੋਣ 'ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ 'ਚ ਆਰਾਮ ਮਿਲਦਾ ਹੈ। mulethi ਹੋਰ ਪੜ੍ਹੋ : ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ mulethi ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ। ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ 'ਚ ਪਾ ਕੇ ਵਾਰ-ਵਾਰ ਚੂਸੋ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹੈ। ਇਸ ਨੂੰ ਚਬਾਉਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ। ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ। mulethi ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਚੂਰਨ ਬਦਹਜ਼ਮੀ ਲਈ ਲਾਭਦਾਇਕ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ। ਖ਼ੂਨ ਦੀ ਉਲਟੀ ਲਈ ਦੁੱਧ ਦੇ ਨਾਲ ਮੁਲੱਠੀ ਦਾ ਚੂਰਨ ਲੈਣ ਨਾਲ ਫ਼ਾਇਦਾ ਹੁੰਦਾ ਹੈ।

0 Comments
0

You may also like