ਪ੍ਰੇਮ ਢਿੱਲੋਂ ਦਾ ਨਵਾਂ ਗੀਤ ‘ਮਾਝਾ ਬਲੌਕ’ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  November 20th 2020 11:25 AM  |  Updated: November 20th 2020 11:25 AM

ਪ੍ਰੇਮ ਢਿੱਲੋਂ ਦਾ ਨਵਾਂ ਗੀਤ ‘ਮਾਝਾ ਬਲੌਕ’ ਸਰੋਤਿਆਂ ਨੂੰ ਆ ਰਿਹਾ ਪਸੰਦ

ਪ੍ਰੇਮ ਢਿੱਲੋਂ ਦੀ ਆਵਾਜ਼ ‘ਚ ਨਵਾਂ ਗੀਤ ‘ਮਾਝਾ ਬਲੌਕ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ ।ਫੀਚਰਿੰਗ ‘ਚ ਪ੍ਰੇਮ ਢਿੱਲੋਂ ਦੇ ਨਾਲ ਰੂਪੀ ਗਿੱਲ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।

PREM DHILLON

ਮਿਊਜ਼ਿਕ ਸੈਨ ਬੀ ਵੱਲੋਂ ਦਿੱਤਾ ਗਿਆ ਹੈ, ਜਦੋਂਕਿ ਇਸ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਪੜ੍ਹੋ:‘ਧੱਕਾ’ ਤੋਂ ਬਾਅਦ ਆਪਣੇ ਨਵੇਂ ਅੰਦਾਜ਼ ‘ਚ ‘ਓਲਡ ਸਕੂਲ’ ਗੀਤ ਨਾਲ ਹਾਜ਼ਿਰ ਹੋਏ ਸਿੱਧੂ ਮੂਸੇਵਾਲਾ

roopi ਇਸ ਗੀਤ ‘ਚ ਮਾਝੇ ਦੇ ਜੱਟਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਾਝੇ ਦੇ ਜੱਟ ਆਪਣੀ ਟੌਹਰ ਅਤੇ ਰੁਤਬੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੇਮ ਢਿੱਲੋਂ ਕਈ ਗੀਤ ਸਿੱਧੂ ਮੂਸੇਵਾਲਾ ਦੀ ਰਹਿਨੁਮਾਈ ਹੇਠ ਕੱਢ ਚੁੱਕੇ ਹਨ ।

ਜਿਸ ‘ਚ ‘ਜੱਟ ਹੁੰਦੇ ਆ’, ‘ਓਲਡ ਸਕੂਲ’, ‘ਬੂਟ ਕੱਟ’ ਸਣੇ ਕਈ ਗੀਤ ਕੱਢੇ ਹਨ ਜੋ ਕਿ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network