ਗੁਰਨਾਮ ਭੁੱਲਰ ਅਤੇ ਬਾਣੀ ਸੰਧੂ ਦਾ ਨਵਾਂ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | April 10, 2021 05:00pm

ਗੁਰਨਾਮ ਭੁੱਲਰ ਅਤੇ ਬਾਣੀ ਸੰਧੂ ਦਾ ਨਵਾਂ ਗੀਤ ‘ਅੱਗ ਅੱਤ ਕੋਕਾ ਕਹਿਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਗੁਰ ਸਿੱਧੂ ਵੱਲੋਂ ਦਿੱਤਾ ਗਿਆ ਹੈ । ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਦੋਵਾਂ ਦੀ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।ਇਸ ਗੀਤ ‘ਚ ਇੱਕ ਅਜਿਹੇ ਜੋੜੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ
ਗਈ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ।

Baani sandhu Image From Gurnam Bhullar song 'Agg Att Koka Kehar'

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ਰਿਲੀਜ਼

Gurnam Bhullar Image From Gurnam Bhullar song 'Agg Att Koka Kehar'

ਪਰ ਦੋਵੇਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਚੁੱਪ ਚੁਪੀਤੇ ਹੀ ਬਿਆਨ ਕਰਦੇ ਹਨ । ਪਰ ਆਖਿਰਕਾਰ ਦੋਵੇਂ ਇਕ ਦੂਜੇ ਦੇ ਨਜ਼ਦੀਕ ਆ ਜਾਂਦੇ ਹਨ ।

Gurnam Bhullar Image From Gurnam Bhullar song 'Agg Att Koka Kehar'

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਡਾਇਮੰਡ ਸਟਾਰ ਗੁਰਨਾਮ ਭੁੱਲਰ ਕਈ ਹਿੱਟ ਗੀਤ ਇੰਡਸਟਰੀਨੂੰ ਦੇ ਚੁੱਕੇ ਹਨ । ਜਦੋਂਕਿ ਬਾਣੀ ਸੰਧੂ ਵੀ ਕਈ ਗਾਇਕਾਂ ਦੇ ਨਾਲ ਗੀਤ ਗਾ ਚੁੱਕੇ ਹਨ ।

ਗੁਰਨਾਮ ਭੁੱਲਰ ਜਲਦ ਹੀ ਸੋਨਮ ਬਾਜਵਾ ਦੇ ਨਾਲ ‘ਮੈਂ ਵਿਆਹ ਨੀਂ ਕਰੌਂਣਾ ਤੇਰੇ ਨਾਲ’ ਫ਼ਿਲਮ ‘ਚ ਨਜ਼ਰ ਆਉਣਗੇ ।

 

You may also like