ਗਾਇਕ ਆਰ ਨੇਤ ਨੇ ਲੁੱਟਿਆ ਸਪਨਾ ਚੌਧਰੀ ਦਾ ਦਿਲ

written by Rupinder Kaler | September 20, 2019

ਪੰਜਾਬੀ ਗਾਇਕ ਆਰ ਨੇਤ ਦਾ ਨਵਾਂ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ । ‘ਲੁਟੇਰਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸਪਨਾ ਚੌਧਰੀ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/B2nqqwolM_7/?utm_source=ig_web_copy_link

ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਆਰ ਨੇਤ ਦੇ ਨਾਲ ਅਫਸਾਨਾ ਖ਼ਾਨ ਨੇ ਵੀ ਇਸ ਗਾਣੇ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਹੈ । ਗਾਣੇ ਦੇ ਬੋਲ ਵੀ ਆਰ ਨੇਤ ਨੇ ਹੀ ਲਿਖੇ ਹਨ । ਇਸ ਗਾਣੇ ਨੂੰ ਸੰਗੀਤ ਅਰਚਹਇਮੁਜ਼ਕਿ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਬੀ ਟੂ ਗੇਦਰ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ।

ਇਸ ਗਾਣੇ ‘ਚ ਆਰ ਨੇਤ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾ ਰਹੇ ਨੇ, ਜੋ ਚੀਜ਼ਾਂ ਨਹੀਂ ਸਗੋਂ ਲੋਕਾਂ ਦੇ ਦਿਲ ਲੁੱਟਦਾ ਹੈ। ਆਰ ਨੇਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਹਿੱਟ ਗਾਣੇ ਦੇ ਰਹੇ ਹਨ । ਇਸ ਗਾਣੇ ਤੋਂ ਪਹਿਲਾਂ ਉਹਨਾ ਦਾ ਗਾਣਾ ਦੱਬਦਾ ਨਹੀਂ, ਡਿਫਾਲਟਰ ਸੁਪਰ ਡੁਪਰ ਹਿੱਟ ਰਿਹਾ ਹੈ ।

0 Comments
0

You may also like