
'Shakkar Pare' released: ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਸੇ ਤਰ੍ਹਾਂ ਦੀ ਇੱਕ ਹੋਰ ਫ਼ਿਲਮ ਰਿਲੀਜ਼ ਹੋ ਗਈ ਹੈ। ਜੀ ਹਾਂ ਰੋਮਾਂਟਿਕ ਕਾਮੇਡੀ ਫ਼ਿਲਮ ‘ਸ਼ੱਕਰ ਪਾਰੇ’ ਅੱਜ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਵੱਲੋਂ ਇਸ ਲਵ ਗਿੱਲ ਤੇ ਏਕਲਵਯਾ ਪਦਮ ਸਟਾਰਰ ਇਸ ਫਿਲਮ ਨੂੰ ਭਰਵਾਂ ਹੁਗਾਰਾ ਮਿਲ ਰਿਹਾ ਹੈ।

ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ‘ਚ ਮੁੱਖ ਕਿਰਦਾਰ ਨਿਭਾ ਰਹੀ ਲਵ ਗਿੱਲ, ਏਕਲਵਯਾ ਪਦਮ , ਵਰੁਣ ਐਸ ਖੰਨਾ, ਨਿਰਮਲ ਰਿਸ਼ੀ ਤੇ ਹੋਰ ਕਈ ਕਲਾਕਾਰ ਮੁੱਖ ਭੂਮਿਕਾ ਨਿਭਾ ਰਹੇ ਹਨ।
ਇਹ ਫਿਲਮ ਇੱਕ ਲਵ ਸਟੋਰੀ ਡਰਾਮਾ ਉੱਤੇ ਅਧਾਰਿਤ ਹੈ। ਇਹ ਫਿਲਮ ਇੱਕ ਲੜਕੇ ਦੀ ਕਹਾਣੀ ਨੂੰ ਦਰਸਾਉਂਦੀ ਹੈ। ਉਹ ਅਮੀਰ ਹੋਣ ਲਈ ਵੱਖ-ਵੱਖ ਤਰ੍ਹਾਂ ਦੇ ਜਤਨ ਕਰਦਾ ਹੋਇਆ ਨਜ਼ਰ ਆਉਂਦਾ ਹੈ।
ਬਾਅਦ ਵਿੱਚ ਉਸ ਨੂੰ ਇੱਕ ਅਮੀਰ ਕੁੜੀ ਨਾਲ ਪਿਆਰ ਹੋ ਜਾਂਦਾ ਹੈ, ਪਹਿਲਾਂ ਤਾਂ ਉਸ ਕੁੜੀ ਨੂੰ ਮਹਿਜ਼ ਅਮੀਰ ਹੋਣ ਲਈ ਪਿਆਰ ਕਰਦਾ ਹੈ ਪਰ ਅੰਤ ਵਿੱਚ ਉਸ ਨੂੰ ਸੱਚਮੁੱਚ ਉਸ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਆਖਿਰ 'ਚ ਉਸ ਨੂੰ ਆਪਣਾ ਪਿਆਰ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰਨੇ ਪੈਂਦੇ ਹਨ।

ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਉਨ੍ਹਾਂ ਨੇ 50ਤੋਂ ਵੱਧ ਗੀਤਾਂ ਵਿੱਚ ਮਾਡਲਿੰਗ ਕੀਤੀ ਹੈ ਜਿਵੇਂ ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਹਨ।
ਜਿਵੇਂ ਕਿ ਕਰਨ ਔਜਲਾ, ਗੁਰਦਾਸ ਮਾਨ, ਜੱਸ ਬਾਜਵਾ ਸ਼ੈਰੀ ਮਾਨ, ਗੀਤਾ ਜ਼ੈਲਦਾਰ ਤੇ ਹੋਰ ਬਹੁਤ ਸਾਰੇ। ਲਵ ਗਿੱਲ ਦੇ ਨਾਲ ਇਸ ਫ਼ਿਲਮ ‘ਚ ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਸ਼ਲ ਸਣੇ ਕਈ ਹੋਰ ਵੱਡੇ ਕਲਾਕਾਰ ਵੀ ਹਨ। ਕਲਾਕਾਰਾਂ ਦੀ ਗੱਲ ਕਰੀਏ ਤਾਂ ਟ੍ਰੇਲਰ ਤੋਂ ਕਲਾਕਾਰਾਂ ਦੀ ਮਿਹਨਤ ਸਾਫ਼ ਝਲਕਦੀ ਹੈ ਅਤੇ ਦੋਵੇਂ ਮੁੱਖ ਕਲਾਕਾਰਾਂ ਦੀ ਕੇਮਿਸਟਰੀ ਵੀ ਲਾਜਵਾਬ ਹੈ।

ਹੋਰ ਪੜ੍ਹੋ: ਹੁਣ ਫੈਨਜ਼ ਵੀ ਖਰੀਦ ਸਕਣਗੇ ਡਰੇਕ ਵੱਲੋਂ ਪਾਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ, ਜਾਣੋ ਕਿਵੇਂ
ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਜ਼ਰਾ ਲੀਕ ਤੋਂ ਪਰੇ ਹੈ। ਦਰਸ਼ਕਾਂ ਨੂੰ ਇੱਕ ਵਿਲੱਖਣ ਤੇ ਮਨੋਰੰਜਨ ਭਰਪੂਰ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਇਸ ਪ੍ਰੇਮ ਕਹਾਣੀ ਵਿੱਚ ਕਤੂਰੇ ਦਾ ਵੀ ਅਹਿਮ ਕਿਰਦਾਰ ਹੋਣ ਵਾਲਾ ਹੈ।