ਸ਼ੈਰੀ ਮਾਨ ਨੇ ਗੀਤ "ਲਵ ਯੂ" ਤੇ ਲਗਾਈ ਰੋਕ, ਨਹੀਂ ਹੋਵੇਗਾ ਕਲ ਰਿਲੀਜ਼

Written by  Gourav Kochhar   |  December 23rd 2017 03:59 PM  |  Updated: December 23rd 2017 04:02 PM

ਸ਼ੈਰੀ ਮਾਨ ਨੇ ਗੀਤ "ਲਵ ਯੂ" ਤੇ ਲਗਾਈ ਰੋਕ, ਨਹੀਂ ਹੋਵੇਗਾ ਕਲ ਰਿਲੀਜ਼

ਸ਼ੈਰੀ ਮਾਨ ਦੇ ਫੈਨਸ ਉਨ੍ਹਾਂ ਦੇ ਆਉਣ ਵਾਲੇ ਗੀਤ "ਲਵ ਯੂ" ਦਾ ਇੰਤਜ਼ਾਰ ਬੜੀ ਹੀ ਬੇਸਬਰੀ ਨਾਲ ਕਰ ਰਹੇ ਹਨ | ਪਰ ਹੁਣ ਸ਼ੈਰੀ ਮਾਨ ਦੇ ਫੈਨਸ ਨੂੰ ਉਨ੍ਹਾਂ ਦੇ ਗੀਤ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ | ਇਹ ਗੀਤ ਕਲ ਰਿਲੀਜ਼ ਹੋਣ ਦੀ ਬਜਾਏ ਹੁਣ 30 ਦਸੰਬਰ ਨੂੰ ਜਾਰੀ ਹੋਵੇਗਾ | ਜੀ ਹਾਂ ਅੱਜ ਹੀ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ Parmish Verma ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਲਾਈਵ ਹੁੰਦੇ ਹੋਏ ਦਸਿਆ ਕਿ ਉਹ ਇਸ ਗੀਤ ਨੂੰ ਕਲ ਰਿਲੀਜ਼ ਨਹੀਂ ਕਰਨਗੇ ਬਲਕਿ 30 ਦਸੰਬਰ ਨੂੰ ਰਿਲੀਜ਼ ਕਿੱਤਾ ਜਾਵੇਗਾ |

ਜਾਣੋ ਕਿਉਂ ਸ਼ੈਰੀ ਮਾਨ Sharry Maan ਨੇ ਇਸ ਗੀਤ ਨੂੰ ਕਲ ਜਾਰੀ ਕਰਨ ਤੇ ਲਗਾਈ ਰੋਕ:

- ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਨੇ ਲਾਈਵ ਹੋ ਕੇ ਦਸਿਆ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੇ ਗੀਤ ਨੂੰ ਰਿਲੀਜ਼ ਹੋਣ ਤੇ ਰੋਕ ਲਗਾ ਦਿੱਤੀ |

- ਪੰਜਾਬ ਅਤੇ ਪੰਜਾਬੀਅਤ ਦੇ ਸਨਮਾਨ ਲਈ ਵੀ ਇਸ ਗੀਤ ਨੂੰ ਕਲ ਰਿਲੀਜ਼ ਨਹੀਂ ਕਿੱਤਾ ਜਾ ਰਿਹਾ |

ਸ਼ੈਰੀ ਮਾਨ ਦੇ ਫੈਨਸ ਲਈ ਰਾਹਤ ਦੀ ਖ਼ਬਰ:

- ਜਿਦਾਂ ਹੁਣ ਤੁਸੀਂ ਜਾਣਦੇ ਹੋ ਲਵ ਯੂ Love You ਗੀਤ 30 ਦਸੰਬਰ ਨੂੰ ਰਿਲੀਜ਼ ਹੋਵੇਗਾ, ਪਰ ਸ਼ੈਰੀ ਮਾਨ ਆਪਣੇ ਫੈਨਸ ਲਈ ਇਕ ਰਾਹਤ ਦੀ ਖ਼ਬਰ ਲੈ ਕੇ ਆਏ ਹਨ | ਉਹ ਖ਼ਬਰ ਹੈ ਕਿ ਕਲ ਇਸ ਗੀਤ ਦਾ ਆਡੀਓ ਰਿਲੀਜ਼ ਕਰ ਦਿੱਤਾ ਜਾਵੇਗਾ | ਤਾਂ ਜੋ ਸ਼ੈਰੀ ਮਾਨ ਦੇ ਫੈਨਸ ਇਸ ਗੀਤ ਨੂੰ ਸੁਨ ਕੇ ਆਨੰਦ ਲੈ ਸਕਦੇ ਹਨ |

- ਇਕ ਜਾਂ ਦੋ ਦਿਨ ਤੱਕ ਇਸ ਗੀਤ ਦੀ ਪਹਿਲੀ ਝੱਲਕ ਵੀ ਵਿਖਾਈ ਜਾਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network