ਇਸ ਬੰਦੇ ਨੇ ਲਿਖਿਆ ਗਾਇਕ ਸੁਖਬੀਰ ਦਾ ਹਿੱਟ ਗਾਣਾ ‘ਇਸ਼ਕ ਤੇਰਾ ਤੜਫਾਵੇ’, ਬਾਲੀਵੁੱਡ ਤੇ ਪਾਲੀਵੁੱਡ ਨੂੰ ਵੀ ਦਿੱਤੇ ਕਈ ਹਿੱਟ ਗੀਤ

Written by  Rupinder Kaler   |  May 13th 2020 08:27 AM  |  Updated: May 13th 2020 08:27 AM

ਇਸ ਬੰਦੇ ਨੇ ਲਿਖਿਆ ਗਾਇਕ ਸੁਖਬੀਰ ਦਾ ਹਿੱਟ ਗਾਣਾ ‘ਇਸ਼ਕ ਤੇਰਾ ਤੜਫਾਵੇ’, ਬਾਲੀਵੁੱਡ ਤੇ ਪਾਲੀਵੁੱਡ ਨੂੰ ਵੀ ਦਿੱਤੇ ਕਈ ਹਿੱਟ ਗੀਤ

ਕੁਝ ਗਾਣੇ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਜਦੋਂ ਵੀ ਸੁਣ ਲਵੋਂ ਤੁਹਾਨੂੰ ਝੂਮਣ ਲਾ ਦਿੰਦੇ ਹਨ ਤੇ ਇਹ ਗਾਣੇ ਕਦੇ ਵੀ ਪੁਰਾਣੇ ਨਹੀਂ ਹੁੰਦੇ । ਅਜਿਹਾ ਹੀ ਇੱਕ ਗਾਣਾ ਗਾਇਕ ਸੁਖਬੀਰ ਨੇ ਗਾਇਆ ਸੀ ਜਿਹੜਾ ਕਿ ਅੱਜ ਵੀ ਸੁਪਰ ਹਿੱਟ ਹੈ । ਜੀ ਹਾਂ ਇਹ ਗਾਣਾ ਹੈ ‘ਇਸ਼ਕ ਤੇਰਾ ਤੜਫਾਵੇ’, ਇਸ ਗਾਣੇ ਨੂੰ ਅੱਜ ਵੀ ਡੀਜੇ ਤੇ ਵੱਜਦਾ ਸੁਣਿਆ ਜਾ ਸਕਦਾ ਹੈ । ਹਾਲ ਹੀ ਵਿੱਚ ਇਸ ਨੂੰ ਬਾਲੀਵੁੱਡ ਫ਼ਿਲਮ ਵਿੱਚ ਵੀ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ । ਇਸ ਗਾਣੇ ਨੂੰ ਗੀਤਕਾਰ ਕੁਮਾਰ ਨੇ ਲਿਖਿਆ ਹੈ ।

ਕੁਮਾਰ ਨੇ ਇਸ ਗਾਣੇ ਤੋਂ ਇਲਾਵਾ ਹੋਰ ਵੀ ਕਈ ਹਿੱਟ ਗੀਤ ਲਿਖੇ ਹਨ ਜਿਵੇ ਬੇਬੀ ਡੌਲ, ਚਿੱਟੀਆਂ ਕਲਾਈਆਂ ਅਤੇ ਕਈ ਹੋਰ ਗੀਤ । ਇਹ ਗੀਤਕਾਰ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਤੇ ਆਪਣੇ ਨਿਵੇਕਲੇ ਇੰਗਲਿਸ਼-ਪੰਜਾਬੀ ਮਿਕਸ ਗੀਤਾਂ ਵਾਲੇ ਸਟਾਈਲ ਕਰਕੇ ਬਾਲੀਵੁੱਡ ਅਤੇ ਪਾਲੀਵੁੱਡ ਵਿਚ ਹਰ ਦਿਲ ਅਜ਼ੀਜ਼ ਕਾਮਯਾਬ ਗੀਤਕਾਰ ਬਣ ਚੁੱਕਾ ਹੈ। ਕੁਮਾਰ ਦਾ ਲਿਖਿਆ ਗੀਤ ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ‘ਚ ਸੁਣਨ ਨੂੰ ਮਿਲਦਾ ਹੈ। ਕੁਮਾਰ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਸ਼ੁਰਆਤ ‘ਇਸ਼ਕ ਤੇਰਾ ਤੜਪਾਵੇ’ ਤੋਂ ਹੀ ਹੋਈ ਸੀ ।

ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਕੁਮਾਰ ਦਾ ਗਾਣਾ ਸਾਲ 2004 ‘ਚ ਹਿੰਦੀ ਫ਼ਿਲਮ ‘ਪਲੇਨ’ ਚ ਆਇਆ ਇਸ ਗਾਣੇ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਦਿੱਤੇ । ‘ਅਨਜਾਨਾ- ਅਨਜਾਨੀ’ ਫ਼ਿਲਮ ਦੇ ਗੀਤ ‘ਤੁਝੇ ਭੁਲਾ ਦੀਆ’ ਨਾਲ ਉਸ ਦੀ ਬਾਲੀਵੁੱਡ ਵਿਚ ਪਛਾਣ ਬਣੀ।

ਇਸ ਗੀਤ ਨੂੰ ‘ਗਲੋਬਲ’ ਇੰਡੀਅਨ ਮਿਊਜ਼ਿਕ ਐਵਾਰਡ’ ਵੀ ਮਿਲਿਆ। ਮਿਊਜ਼ਿਕ ਕੰਪੋਜ਼ਰ ਰਾਜੂ ਸਿੰਘ ਨੇ ਉਸ ਨੂੰ ਮੀਟਰ ‘ਤੇ ਤਰਜਾਂ ਕਿਵੇਂ ਬਣਾਈ ਦੀਆਂ ਹਨ, ਇਹ ਸਿਖਾਇਆ ਅਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲੀ ਬਰੇਕ ਦਿੱਤੀ। ਕੁਮਾਰ ਨੇ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ ।

ਇਸ ਲਿਸਟ ਵਿੱਚ ‘ਯਾਰ ਅਣਮੁੱਲੇ’ ਦਾ ਗੀਤ ਮੇਰਾ ਪੀਰ ਜਾਣੇ ਮੇਰੀ ਪੀੜ, ਧਰਤੀ ਫ਼ਿਲਮ ਦਾ ਗੀਤ ‘ਗੱਡੀ ਮੋੜਾਂਗੇ’ , ਤੇਰੇ ਨਾਲ ਨੱਚਣਾ (ਪਿਓਰ ਪੰਜਾਬੀ), ਕੈਰੀ ਆਨ ਜੱਟਾ, ਸ਼ਰੀਕ, ਜਿੰਦੂਆ, ਰੰਗੀਲੇ, ਚੰਨੋ ਕਮਲੀ ਯਾਰ ਦੀ, ਜੱਟ ਐਂਡ ਜੂਲੀਅਟ 1-2 ਦੇ ਗੀਤ ਜੱਟ ਟਿੰਕਾ, ਫੱਤੋ ਦੇ ਯਾਰ ਬੜੇ ਨੇ, ਤੂੰ ਹਾਈ ਫਾਈ ਜੂਲੀਅਟ ਤੋਂ ਇਲਾਵਾ ਸਾਨੂੰ ਦਿਲ ਦੀ ਕੋਠੀ ਦਾ ਤੂੰ ਰੱਖ ਲੈ ਪਹਿਰੇਦਾਰ, ਸੂਫ਼ੀ-ਸੂਫ਼ੀ ਵਰਗੇ ਹਿੱਟ ਗੀਤ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network