ਨੁਪੂਰ ਸਿੱਧੂ ਨਰਾਇਣ ਦਾ 'ਮਾਹੀ ਵੇ' ਗੀਤ ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ ,ਵੇਖੋ ਵੀਡਿਓ 

written by Shaminder | January 21, 2019 10:41am

ਪੀਟੀਸੀ ਸਟੂਡਿਓ ਵੱਲੋਂ ਨੁਪੂਰ ਸਿੱਧੂ ਨਰਾਇਣ ਦਾ ਗੀਤ 'ਮਾਹੀ ਵੇ' ਰਿਲੀਜ਼ ਕੀਤਾ ਗਿਆ  ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਨੁਪੂਰ ਸਿੱਧੂ ਨਰਾਇਣ ਦਾ ਗੀਤ ਵੰਝਲੀ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਪਰ ਹੁਣ ਮੁੜ ਤੋਂ ਨੁਪੂਰ ਸਿੱਧੂ ਨਰਾਇਣ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ ਨੂੰ ਨੁਪੂਰ ਸਿੱਧੂ ਨਰਾਇਣ ਨੇ ਬਹੁਤ ਹੀ ਸੁਰੀਲੀ ਅਤੇ ਖੁਬਸੂਰਤ ਅਵਾਜ਼ 'ਚ ਸ਼ਿੰਗਾਰਿਆ ਹੈ ।

ਹੋਰ ਵੇਖੋ :ਤਰਸੇਮ ਜੱਸੜ ਨੇ ਡਿਸਕੋ ਵਾਲਿਆਂ ਤੋਂ ਟਿਕਵਾਇਆ ਮੱਥਾ, ਦੇਖੋ ਵੀਡਿਓ

https://www.youtube.com/watch?v=pux7sXPLhn0

ਇਸ ਗੀਤ 'ਚ ਇੱਕ ਵਿਆਹੁਤਾ ਦੂਰ ਪ੍ਰਦੇਸ 'ਚ ਗਏ ਆਪਣੇ ਮਾਹੀ ਨੂੰ ਇੱਕ ਮਹੀਨੇ ਦੀਆਂ ਛੁੱਟੀਆਂ ਲੈ ਕੇ ਘਰ ਪਰਤਣ ਦੀ ਗੱਲ   ਕਹਿ ਰਹੀ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਪੀਟੀਸੀ ਸਟੂਡਿਓ ਅਤੇ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੀ ਗਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ :ਗਾਇਕ ਧਰਮਪ੍ਰੀਤ ਨੂੰ ਰਾਤੋ-ਰਾਤ ਸਟਾਰ ਬਨਾਉਣ ਪਿੱਛੇ ਇਸ ਸਖਸ਼ ਦਾ ਸੀ ਸਭ ਤੋਂ ਵੱਡਾ ਹੱਥ

noopur sidhu narayan noopur sidhu narayan

ਦੱਸ ਦਈਏ ਕਿ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਵੱਲੋਂ ਆਏ ਦਿਨ ਨਵੇਂ ਗੀਤ ਕੱਢੇ ਜਾ ਰਹੇ ਹਨ ਅਤੇ ਪੀਟੀਸੀ ਦੇ ਬੈਨਰ ਥੱਲੇ ਰਿਲੀਜ਼ ਹੋਣ ਵਾਲੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

noopur sidhu naryan noopur sidhu naryan

ਪੀਟੀਸੀ ਸਟੂਡਿਓ ਵੱਲੋਂ ਹਰ ਹਫਤੇ ਦੋ ਗਾਣੇ ਕੱਢੇ ਜਾਂਦੇ ਨੇ ਸੋਮਵਾਰ ਅਤੇ ਵੀਰਵਾਰ । ਜਿਸ ਦੇ ਤਹਿਤ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ।ਇਸ ਦੀ ਸ਼ੁਰੂਆਤ ਦਾ ਐਲਾਨ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੇ ਦੌਰਾਨਕੀਤਾ ਗਿਆ ਸੀ ।

 

You may also like