ਬਾਲੀਵੁੱਡ ਦੀ ਦੂਜੀ ਮਧੂਬਾਲਾ ਕਹਿੰਦੇ ਸੀ ਜੈਸਮੀਨ ਨੂੰ, ਇਸ ਵਜ੍ਹਾ ਕਰਕੇ ਅਚਾਨਕ ਹੋ ਗਈ ਬਾਲੀਵੁੱਡ ‘ਚੋਂ ਗਾਇਬ

Written by  Rupinder Kaler   |  July 17th 2020 07:51 PM  |  Updated: July 17th 2020 07:51 PM

ਬਾਲੀਵੁੱਡ ਦੀ ਦੂਜੀ ਮਧੂਬਾਲਾ ਕਹਿੰਦੇ ਸੀ ਜੈਸਮੀਨ ਨੂੰ, ਇਸ ਵਜ੍ਹਾ ਕਰਕੇ ਅਚਾਨਕ ਹੋ ਗਈ ਬਾਲੀਵੁੱਡ ‘ਚੋਂ ਗਾਇਬ

ਫ਼ਿਲਮ ਵਿਰਾਨਾ ਦੀ ਖੂਬਸੁਰਤ ਅਦਾਕਾਰਾ ਜੈਸਮੀਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ । ਜੈਸਮੀਨ ਨੂੰ ਲੋਕ ਮਧੂਬਾਲਾ ਦੀ ਕਾਰਬਨ ਕਾਪੀ ਕਹਿੰਦੇ ਸਨ । 90 ਦੇ ਦਹਾਕੇ ਵਿੱਚ ਆਈ ਫ਼ਿਲਮ ਵਿਰਾਨਾ ਤੋਂ ਬਾਅਦ ਹਰ ਕੋਈ ਜੈਸਮੀਨ ਦਾ ਦੀਵਾਨਾ ਹੋ ਗਿਆ ਸੀ । ਪਰ ਜੈਸਮੀਨ ਆਪਣੇ ਇਹਨਾਂ ਦੀਵਾਨਿਆਂ ਤੋਂ ਡਰ ਗਈ ਸੀ ।ਵੀਰਾਨਾ ਉਸ ਸਮੇਂ ਦੀ ਸਭ ਤੋਂ ਹਿੱਟ ਡਰਾਵਨੀ ਫ਼ਿਲਮ ਸੀ । ਇਸ ਫ਼ਿਲਮ ਨਾਲ ਜੈਸਮੀਨ ਨੂੰ ਬਹੁਤ ਪਾਪੂਲੈਰਿਟੀ ਮਿਲੀ ।

ਫ਼ਿਲਮ ਵਿੱਚ ਜੈਸਮੀਨ ਨੇ ਬਹੁਤ ਬੋਲਡ ਸੀਨ ਦਿੱਤੇ ਸਨ ਜਿਸ ਕਰਕੇ ਉਹ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਸ਼ਾਮਿਲ ਹੋ ਗਈ ਸੀ । ਵੀਰਾਨਾ ਤੋਂ ਬਾਅਦ ਜੈਸਮੀਨ ਨੇ ਕਈ ਡਰਾਵਨੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਬੰਦ ਦਰਵਾਜਾ, ਡਾਕ ਬੰਗਲਾ ਤੇ ਪੁਰਾਣੀ ਹਵੇਲੀ ਸ਼ਾਮਿਲ ਹਨ ।ਪਰ ਇਸ ਸਭ ਦੇ ਬਾਵਜੂਦ ਜੈਸਮੀਨ ਬਾਲੀਵੁੱਡ ਵਿੱਚੋਂ ਅਚਾਨਕ ਗਾਇਬ ਹੋ ਗਈ ਤੇ ਅੱਜ ਉਹ ਜਿਊਂਦੀ ਹੈ ਜਾਂ ਨਹੀਂ ਕਿਸੇ ਨੂੰ ਕੁਝ ਪਤਾ ਨਹੀਂ ।

ਕਹਿੰਦੇ ਹਨ ਕਿ ਅੰਡਰਵਰਲਡ ਦਾ ਇੱਕ ਡਾਨ ਜੈਸਮੀਨ ਦੀ ਖੂਬਸੁਰਤੀ ਦਾ ਦੀਵਾਨਾ ਹੋ ਗਿਆ ਸੀ ਤੇ ਉਹ ਜੈਸਮੀਨ ਨਾਲ ਸਬੰਧ ਬਨਾਉਣਾ ਚਾਹੁੰਦਾ ਸੀ । ਇਸ ਕਰਕੇ ਜੈਸਮੀਨ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਸੀ ਤੇ ਇੱਕ ਦਿਨ ਉਸ ਨੇ ਦੇਸ਼ ਛੱਡ ਦਿੱਤਾ । ਕਈ ਸਾਲ ਬੀਤ ਗਏ ਹਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਕਿ ਜੈਸਮੀਨ ਕਿੱਥੇ ਹੈ ਅਤੇ ਕਿਸ ਹਾਲਤ ‘ਚ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network