ਬਾਲੀਵੁੱਡ ਦੇ ਇਸ ਅਦਾਕਾਰ ਨਾਲ ਰੋਮਾਂਟਿਕ ਸੀਨ ਕਰਨ ਤੋਂ ਡਰਦੀਆਂ ਸਨ ਮਾਧੁਰੀ ਤੇ ਡਿੰਪਲ ਕਪਾਡੀਆ, ਇਹ ਸੀ ਵੱਡਾ ਕਾਰਨ 

written by Rupinder Kaler | May 02, 2019

ਵਿਨੋਦ ਖੰਨਾ ਭਾਵੇਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਆਪਣੀ ਅਦਾਕਾਰੀ ਕਰਕੇ ਅਮਰ ਹੋ ਗਏ ਹਨ । ਇਹੀ ਕਾਰਨ ਸੀ ਕਿ ਉਸ ਸਮੇਂ ਦੀਆਂ ਹੀਰੋਇਨਾਂ ਉਹਨਾਂ ਤੇ ਫਿਦਾ ਰਹਿੰਦੀਆਂ ਸਨ । ਜਦੋਂ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਦੇ ਸਨ ਤਾਂ ਇਸ ਤਰ੍ਹਾਂ ਲਗਦਾ ਸੀ ਕਿ ਜਿਸ ਤਰ੍ਹਾਂ ਅਸਲ ਜ਼ਿੰਦਗੀ ਵਿੱਚ ਇਹ ਸੀਨ ਚੱਲ ਰਿਹਾ ਹੋਵੇ।

vinod khanna vinod khanna
ਇਸੇ ਕਰਕੇ ਕੁਝ ਹੀਰੋਇਨਾਂ ਉਹਨਾਂ ਨਾਲ ਰੌਮਾਂਟਿਕ ਸੀਨ ਕਰਦੇ ਹੋਏ ਡਰਦੀਆਂ ਸਨ । ਖ਼ਬਰਾਂ ਦੀ ਮੰਨੀਏ ਤਾਂ ਵਿਨੋਦ ਖੰਨਾ ਰੋਮਾਂਟਿਕ ਸੀਨ ਕਰਦੇ ਹੋਏ ਏਨੇਂ ਬੇਕਾਬੂ ਹੋ ਜਾਂਦੇ ਸਨ ਕਿ ਉਹਨਾਂ ਨੂੰ ਸੰਭਾਲ ਪਾਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ । ਫ਼ਿਲਮ 'ਦਯਾਵਾਨ' ਦੀ ਸ਼ੂਟਿੰਗ ਦੌਰਾਨ ਵਿਨੋਦ ਖੰਨਾ ਨੇ ਮਾਧੁਰੀ ਨਾਲ ਇੱਕ ਰੋਮਾਂਟਿਕ ਸੀਨ ਕੀਤਾ ਸੀ, ਇਸ ਸੀਨ ਦੌਰਾਨ ਉਹ ਏਨੇਂ ਬਾਕਾਬੂ ਹੋ ਗਏ ਕਿ ਬਾਅਦ ਵਿੱਚ ਇਹ ਸੀਨ ਸੁਰਖੀਆਂ ਬਣ ਗਿਆ ।
Vinod-Khanna-With-Dimple-Kapadia Vinod-Khanna-With-Dimple-Kapadia
ਮਾਧੁਰੀ ਤੋਂ ਪਹਿਲਾਂ ਡਿਪਲ ਕਪਾਡੀਆ ਵੀ ਵਿਨੋਦ ਖੰਨਾ ਦੀ ਇਸੇ ਹਰਕਤ ਦਾ ਸ਼ਿਕਾਰ ਹੋਈ ਸੀ । ਫ਼ਿਲਮ 'ਪ੍ਰੇਮ ਧਰਮ' ਦੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਵਿਨੋਦ ਖੰਨਾ ਡਿੰਪਲ ਨਾਲ ਏਨੇ ਬੇਕਾਬੂ ਹੋ ਗਏ ਕਿ ਉਹਨਾਂ ਨੇ ਮੇਕਅਪ ਰੂਮ ਵਿੱਚ ਜਾ ਕੇ ਆਪਣੀ ਜਾਨ ਬਚਾਈ । ਇਸ ਸੀਨ ਦੌਰਾਨ ਡਾਇਰੈਕਟਰ ਮਹੇਸ਼ ਭੱਟ ਨੇ ਕੱਟ ਵੀ ਬੋਲਿਆ ਪਰ ਵਿਨੋਦ ਖੰਨਾ ਨੇ ਸੁਣਿਆ ਨਹੀਂ । ਇਸ ਤੋਂ ਬਾਅਦ ਡਿੰਪਲ ਨੇ ਵਿਨੋਦ ਖੰਨਾ ਨਾਲ ਕੰਮ ਕਰਨ ਤੋਂ ਨਾਂਹ ਕਰ ਦਿੱਤੀ ।

0 Comments
0

You may also like