ਡਾਂਸ ਲਵਰਸ ਨੂੰ ਮਾਧੁਰੀ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ, ਲਾਂਚ ਕੀਤਾ ਮੇਕ ਦਿ ਵਰਲਡ ਡਾਂਸ ਕਾਨਟੈਸਟ

written by Pushp Raj | December 23, 2021

ਡਾਂਸ ਲਵਰਸ ਲਈ ਇੱਕ ਬੇਹੱਦ ਚੰਗੀ ਖ਼ਬਰ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ (Madhuri Dixit) ਨੇ ਆਪਣੇ ਫੈਨਜ਼ ਤੇ ਡਾਂਸ ਲਵਰਸ ਨੂੰ ਨਵੇਂ ਸਾਲ ਦਾ ਇੱਕ ਖ਼ਾਸ ਤੋਹਫਾ ਦਿੱਤਾ ਹੈ। ਮਾਧੁਰੀ ਨੇ ਆਪਣੇ ਆਨਲਾਈਨ ਡਾਂਸ ਪਲੇਟਫਾਰਮ ਡਾਂਸ ਵਿਦ ਮਾਧੁਰੀ ਉੱਤੇ ਇੱਕ ਆਨਲਾਈਨ ਡਾਂਸ ਕਾਨਟੈਸਟ ਰੱਖਿਆ ਹੈ।

dance with madhuri image From Instagram

ਮਾਧੁਰੀ ਦੀਕਸ਼ਿਤ ਨੇਨੇ ਵੱਲੋਂ ਲਾਂਚ ਕੀਤੇ ਗਏ ਇਸ ਆਨਲਾਈਨ ਡਾਂਸ ਕਾਨਟੈਸਟ ਦਾ ਨਾਂਅ ਮੇਕ ਦਿ ਵਰਲਡ ਡਾਂਸ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਅਜਿਹਾ ਡਾਂਸ ਕਰਨਾ ਹੋਵੇਗਾ, ਜੋ ਕਿ ਸਭ ਨੂੰ ਨੱਚਣ ਦੇ ਲਈ ਮਜਬੂਰ ਕਰ ਦਵੇ। ਉਨ੍ਹਾਂ ਨੂੰ ਇੰਝ ਡਾਂਸ ਕਰਨਾ ਹੈ ਜਿਵੇਂ ਕਿ ਉਨ੍ਹਾਂ ਵੱਲ ਕੋਈ ਨਾ ਵੇਖ ਰਿਹਾ ਹੋਵੇ।

 

View this post on Instagram

 

A post shared by DanceWithMadhuri (@dancewithmadhuri)

ਡਾਂਸ ਦਾ ਇਹ ਆਨਲਾਈਨ ਮਹਾ ਮੁਕਾਬਲਾ ਅੱਜ ਤੋਂ ਯਾਨੀ ਕਿ 23 ਦਸੰਬਰ ਤੋਂ ਸ਼ੁਰੂ ਹੋਵੇਗਾ ਤੇ 9 ਜਨਵਰੀ 2022 ਨੂੰ ਇਸ ਦਾ ਫਾਈਨਲ ਮੁਕਾਬਲਾ ਹੋਵੇਗਾ। ਇਸ ਸਬੰਧੀ ਅਰਜ਼ੀ ਦਾਖਲ ਕਰਨ ਲਈ ਪ੍ਰਤੀਭਾਗੀਆਂ ਨੂੰ ਆਪਣੀ ਪਸੰਦ ਦੇ ਗੀਤ ਉੱਤੇ ਡਾਂਸ ਦੀ ਵੀਡੀਓ ਬਣਾ ਕੇ ਡਾਂਸ ਵਿਦ ਮਾਧੁਰੀ ਪੇਜ਼ ਉੱਤੇ ਭੇਜਣੀ ਪਵੇਗੀ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵੀਡੀਓ ਭੇਜਣ ਦੀ ਆਖ਼ਰੀ ਮਿਤੀ 3 ਜਨਵਰੀ 2022 ਹੈ। ਸ਼ਾਰਟਲਿਸਟ ਕੀਤੇ ਗਏ 6 ਫਾਈਨਲ ਉਮੀਦਵਾਰਾਂ ਨੂੰ 9 ਜਨਵਰੀ ਨੂੰ ਆਨਲਾਈਨ ਜੱਜਾਂ ਦੇ ਸਾਹਮਣੇ 'ਡਾਂਸ ਵਿਦ ਮਾਧੁਰੀ' ਵੱਲੋਂ ਦਿੱਤੇ ਗਏ ਇੱਕ ਖ਼ਾਸ ਗੀਤ 'ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜੇਤੂਆਂ ਦਾ ਐਲਾਨ ਅਗਲੇ ਦਿਨ ਹੀ ਡਾਂਸ ਵਿਦ ਮਾਧੁਰੀ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਹੈਂਡਲ 'ਤੇ ਕੀਤਾ ਜਾਵੇਗਾ।

madhuri dixshit Image Source: Google

ਮਾਧੁਰੀ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਡਾਂਸ ਵਿਦ ਮਾਧੁਰੀ ਦੇ ਪੇਜ਼ ਉੱਤੇ ਸ਼ੇਅਰ ਕੀਤੀ ਹੈ। ਇਸ ਮੁਕਾਬਲੇ ਦੇ ਜੇਤੂ ਪ੍ਰਤੀਭਾਗੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਪਹਿਲੇ ਜੇਤੂ ਨੂੰ 12 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਦੂਜੇ ਜੇਤੂ ਨੂੰ 8 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਾਰੇ ਹੀ ਫਾਈਨਲਿਸਟਾਂ ਨੂੰ ਮਾਧੁਰੀ ਦੀਕਸ਼ਿਤ ਵੱਲੋਂ ਡਿਜੀਟਲ ਤੌਰ 'ਤੇ ਦਸਤਖ਼ਤ ਕੀਤੇ ਸਰਟੀਫਿਕੇਟ ਅਤੇ ਇੱਕ ਮਹੀਨੇ ਲਈ 'ਡਾਂਸ ਵਿਦ ਮਾਧੁਰੀ' ਦੀ ਮੁਫ਼ਤ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।

 

View this post on Instagram

 

A post shared by DanceWithMadhuri (@dancewithmadhuri)

ਹੋਰ ਪੜ੍ਹੋ : ਟੀਵੀ ਅਦਾਕਾਰ ਨਕੁਲ ਮਹਿਤਾ ਹੋਏ ਕੋਰੋਨਾ ਪੌਜ਼ੀਟਿਵ, ਫੈਨਜ਼ ਨੇ ਜਲਦ ਠੀਕ ਹੋਣ ਦੀ ਦੁਆਵਾਂ ਦਿੱਤੀਆਂ

ਆਪਣੇ ਇਸ ਨਵੇਂ ਆਨਲਾਈਨ ਡਾਂਸ ਸ਼ੋਅ ਬਾਰੇ ਗੱਲ ਕਰਦਿਆਂ , ਮਾਧੁਰੀ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਮੇਕ ਦਿ ਵਰਲਡ ਡਾਂਸ ਰਾਹੀਂ ਨਵਾਂ ਟੈਲੇਂਟ ਲੱਭ ਸਕੀਏ। ਅਸੀਂ ਚਾਹੁੰਦੇ ਹਾਂ ਕਿ ਬੀਤੇ ਸਾਲ ਕੋਰੋਨਾ ਮਹਾਂਮਾਰੀ, ਦੁਖ-ਸੁਖ, ਖੁਸ਼ੀ ਤੇ ਗਮ ਵਰਗੇ ਕਈ ਉਤਾਰ-ਚੜਾਅ ਵੇਖਣ ਮਗਰੋਂ ਹਰ ਕੋਈ ਖੁਸ਼ੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਵੇ। ਡਾਂਸ ਤੋਂ ਇਲਾਵਾ ਨਵਾਂ ਸਾਲ ਮਨਾਉਣ ਦਾ ਹੋਰ ਕੋਈ ਬੇਹਤਰ ਤਰੀਕਾ ਨਹੀਂ ਹੋ ਸਕਦਾ।

You may also like